ਬਾਘਾਪੁਰਾਣਾ ਵਿਖੇ ਹੋਏ ਧਮਾਕੇ ਨੂੰ ਲੈ ਕੇ ਆਈ.ਜੀ, ਐੱਸ.ਐੱਸ.ਪੀ. ਤੇ ਹੋਰ ਅਧਿਕਾਰੀ ਪਹੁੰਚੇ

Wednesday, Jul 01, 2020 - 05:11 PM (IST)

ਬਾਘਾਪੁਰਾਣਾ ਵਿਖੇ ਹੋਏ ਧਮਾਕੇ ਨੂੰ ਲੈ ਕੇ ਆਈ.ਜੀ, ਐੱਸ.ਐੱਸ.ਪੀ. ਤੇ ਹੋਰ ਅਧਿਕਾਰੀ ਪਹੁੰਚੇ

ਬਾਘਾਪੁਰਾਣਾ (ਰਾਕੇਸ਼): ਸਥਾਨਕ ਕੋਟਕਪੂਰਾ ਰੋਡ ਤੇ ਇਕ ਫਾਸਟ ਫੂਡ ਦੀ ਦੁਕਾਨ ਦੇ ਮੂਹਰੇ ਹੋਏ ਇਕ ਬੰਬ ਧਮਾਕੇ ਨਾਲ ਇਕ ਕੋਰੀਅਰ ਮਾਲਕ ਜ਼ਖ਼ਮੀ ਹੋਣ ਅਤੇ ਦੁਕਾਨ ਦੇ ਸ਼ੀਸ਼ੇ 'ਚ ਹੋਈ ਮੋਰੀ ਦੇ ਮਾਮਲੇ ਨੂੰ ਲੈ ਕੇ ਪੁਲਸ ਵਿਭਾਗ ਨੇ ਡੂੰਘਾਈ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਵਾਪਰੀ ਘਟਨਾ ਵਾਲੀ ਥਾਂ ਤੇ ਅੱਜ ਸਵੇਰੇ ਆਈ.ਜੀ. ਕੋਸ਼ਤਵ ਸ਼ਰਮਾ ਫਰੀਦਕੋਟ, ਐੱਸ.ਐੱਸ.ਪੀ ਹਰਮਨਬੀਰ ਸਿੰਘ ਮੋਗਾ, ਐੱਸ.ਪੀ. ਹਰਿੰਦਰਪਾਲ ਸਿੰਘ ਮੋਗਾ, ਗੁਰਦੀਪ ਸਿੰਘ ਐੱਸ.ਪੀ. ਮੋਗਾ, ਡੀ.ਐੱਸ.ਪੀ. ਜਸਬਿੰਦਰ ਸਿੰਘ ਅਤੇ ਵੱਖ-ਵੱਖ ਥਾਣਿਆਂ ਦੇ ਮੁਖੀ ਵੀ ਪਹੁੰਚੇ ਹੋਏ ਸਨ, ਕਿਉਂਕਿ ਕੱਲ੍ਹ ਸ਼ਾਮੀ ਵਾਪਰੀ ਧਮਾਕੇ ਦੀ ਘਟਨਾ ਬਾਰੇ ਇਹ ਦੱਸਿਆ ਜਾ ਰਿਹਾ ਸੀ ਕਿ ਕੋਰੀਅਰ ਮਾਲਕ ਦੀ ਕਿੱਟ 'ਚੋਂ ਪਾਰਸਲ ਫਟਿਆ ਹੈ ਪਰ ਜ਼ਿਲ੍ਹਾ ਪੁਲਸ ਮੁਖੀ ਨੇ ਮੌਕੇ ਤੇ ਪਹੁੰਚ ਕੇ ਇਸ ਗੱਲ ਨੂੰ ਖਾਰਜ ਕਰ ਦਿੱਤਾ ਸੀ ਕਿ ਇਹ ਮਾਮਲਾ ਕੁਝ ਹੋਰ ਹੀ ਲੱਗਦਾ ਹੈ। ਇਸ ਲਈ ਪੁਲਸ ਵਿਭਾਗ ਬਰੀਕੀ ਤੱਕ ਜਾਂਚ ਕਰੇਗਾ ਕਿਉਂਕਿ ਕਿੱਟ ਵਿਚਲਾ ਕੋਰੀਅਰ ਸਮਾਨ ਬਿਲਕੁੱਲ ਠੀਕ ਠਾਕ ਪਾਇਆ ਗਿਆ ਸੀ। ਇਹ ਇਕ ਸ਼ਾਜਿਸ਼ ਤਹਿਤ ਅਨਸਰਾਂ ਵਲੋਂ ਰਚਿਆ ਗਿਆ ਕਾਰਨਾਮਾ ਹੋ ਸਕਦਾ ਹੈ।  
PunjabKesari ਜਾਂਚ ਲਈ ਅੱਜ ਨੈਸ਼ਨਲ ਇੰਨਵੈਸਟੀਗੇਸ਼ਨ ਦੀ ਟੀਮ ਘਟਨਾ ਵਾਲੀ ਥਾਂ ਤੇ ਪੁੱਜੀ ਜਿੱਥੇ ਉਨ੍ਹਾਂ ਨੇ ਕੁਝ ਖਿਲਰੇ ਪੱਥਰ ਟੁੱਕੜੇ ਅਤੇ ਇਕ ਖੋਲ੍ਹ ਕਬਜ਼ੇ 'ਚ ਲਿਆ ਅਤੇ ਦੁਕਾਨ ਮੂਹਰੇ ਨਿਕਲਦੇ ਗੰਦੇ ਪਾਣੀ ਵਾਲੇ ਨਾਲੇ ਨੂੰ ਵੀ ਫਰੋਲਿਆ ਜਿੱਥੋ ਕੁਝ ਟੁਕੜੇ ਬਰਾਮਦ ਕੀਤੇ ਗਏ ਇਸ ਦੌਰਾਨ ਹੋਰ ਵੀ ਜਾਂਚ ਟੀਮਾਂ ਪਹੁੰਚੀਆਂ ਹੋਈਆਂ ਸਨ। ਆਈ.ਜੀ. ਪੁਲਸ ਕੋਸ਼ਤਵ ਸ਼ਰਮਾ ਨੇ ਦੱਸਿਆ ਕਿ ਭਾਵੇਂ ਇਹ ਮਾਮਲਾ ਦੇਸ਼ ਵਿਰੋਧੀ ਨਹੀਂ ਹੈ ਪਰ ਪੁਲਸ ਇਸ ਨੂੰ ਬਰੀਕੀ 'ਚ ਜਾਂਚ ਕਰਨ ਲਈ ਕੋਈ ਢਿੱਲ ਨਹੀਂ ਵਰਤੇਗੀ ਅਤੇ ਹਰ ਸੰਭਵ ਤਰੀਕਾ ਵਰਤ ਕੇ ਸਾਰੇ ਮਾਮਲੇ ਨੂੰ ਉਜਾਗਰ ਕਰਨ ਦੀ ਕੋਸ਼ਿਸ ਕਰੇਗੀ ਕਿ ਧਮਾਕੇ ਵਾਲਾ ਪਦਾਰਥ ਕਿਸ ਤਰ੍ਹਾਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਲਈ ਪੁਲਸ ਵਲੋਂ ਵਧੇਰੇ ਏਜੰਸੀਆਂ ਤੈਨਾਤ ਕੀਤੀਆ ਗਈਆਂ ਹਨ ਤਾਂ ਕਿ ਸਾਰਾ ਮਾਮਲਾ ਖੋਲ੍ਹਿਆ ਜਾ ਸਕੇ, ਜਿਸ ਲਈ ਪੁਲਸ ਨੇ ਨੇੜਲੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਗੋਲਿਆ ਜਾ ਰਿਹਾ ਹੈ।


author

Shyna

Content Editor

Related News