''ਸਿੱਟ'' ਨੇ ਗਲਤ ਪਤੇ ''ਤੇ ਭੇਜੇ ਮੈਨੂੰ ਸੰਮਨ : ਬਾਦਲ

Friday, Nov 16, 2018 - 06:48 PM (IST)

''ਸਿੱਟ'' ਨੇ ਗਲਤ ਪਤੇ ''ਤੇ ਭੇਜੇ ਮੈਨੂੰ ਸੰਮਨ : ਬਾਦਲ

ਚੰਡੀਗੜ੍ਹ (ਬਿਊਰੋ)- ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਸਿਟ ਨੇ ਗਲਤ ਪਤੇ 'ਤੇ ਸੰਮਨ ਭੇਜੇ ਸਨ, ਜਿਸ ਪਤੇ 'ਤੇ ਸੰਮਨ ਭੇਜੇ ਗਏ ਅਸਲ ਵਿਚ ਉਹ ਪਤਾ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅੰਮ੍ਰਿਤਸਰ ਰਿਹਾਇਸ਼ ਹੈ। ਉਨ੍ਹਾਂ ਕਿਹਾ ਕਿ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਨੇ ਪੁੱਛਗਿੱਛ ਲਈ ਮੈਨੂੰ ਅੰਮ੍ਰਿਤਸਰ ਸੱਦ ਲਿਆ, ਜਦੋਂ ਕਿ ਸੰਮਨ 'ਤੇ ਪਤਾ ਵੀ ਗਲਤ ਲਿਖਿਆ ਗਿਆ। ਟੀਮ ਨੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਪਤਾ ਲਿਖ ਦਿੱਤਾ।

ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਨੂੰ ਸਿੱਟ ਵਲੋਂ ਸੈਕਟਰ 4 ਦੇ ਐਮਐਲਏ ਫਲੈਟ ’ਚ ਉਨ੍ਹਾਂ ਨਾਲ ਢਾਈ ਵਜੇ ਮਿਲ ਕੇ ਸਵਾਲ-ਜਵਾਬ ਕੀਤੇ ਗਏ। ਪੁਲੀਸ ਟੀਮ ਵੱਲੋਂ ਪਹਿਲੀ ਵਾਰੀ ਸਾਬਕਾ ਮੁੱਖ ਮੰਤਰੀ ਨੂੰ ਕੋਟਕਪੂਰਾ ਕਾਂਡ ਦੀ ਤਫ਼ਤੀਸ਼ ’ਚ ਸ਼ਾਮਲ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਸ਼ੈ ਕੁਮਾਰ ਤੋਂ ਵੀ ਇਸ ਸਬੰਧੀ ਪੁੱਛ-ਗਿੱਛ ਕੀਤੀ ਜਾਣੀ ਹੈ।


author

Sunny Mehra

Content Editor

Related News