ਪ੍ਰਕਾਸ਼ ਸਿੰਘ ਬਾਦਲ ਬੀਮਾਰ, ਵਰਕਰਾਂ ਨਾਲ ਬੈਠਕਾਂ ਰੱਦ

01/15/2018 8:21:56 AM

ਚੰਡੀਗੜ੍ਹ  (ਪਰਾਸ਼ਰ) - ਸਿਹਤ ਖਰਾਬ ਹੋਣ ਕਾਰਨ ਅਕਾਲੀ ਦਲ ਦੇ ਸੁਪਰੀਮੋ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੋ ਮਹੀਨਿਆਂ 'ਚ ਇਕ ਵਾਰ ਫਿਰ ਪਾਰਟੀ ਮੁੱਖ ਦਫ਼ਤਰ 'ਚ ਆਪਣੇ ਵਰਕਰਾਂ ਨਾਲ ਬੈਠਕਾਂ ਦੇ ਸਿਲਸਿਲੇ ਤਹਿਤ 15 ਤੇ 16 ਜਨਵਰੀ ਨੂੰ ਨਹੀਂ ਮਿਲਣਗੇ।
ਚੰਡੀਗੜ੍ਹ 'ਚ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਲਿਖਤੀ ਬਿਆਨ 'ਚ ਕਿਹਾ ਗਿਆ ਕਿ ਸਿਹਤ ਖਰਾਬ ਹੋਣ ਕਾਰਨ ਬਾਦਲ ਸੀਨੀਅਰ ਅੱਜ ਅਕਾਲੀ ਦਲ ਦੀ ਮੁਕਤਸਰ 'ਚ ਮਾਘੀ ਮੇਲੇ ਮੌਕੇ ਪਾਰਟੀ ਕਾਨਫਰੰਸ 'ਚ ਵੀ ਹਿੱਸਾ ਨਹੀਂ ਲੈ ਸਕੇ।


Related News