ਬਾਦਲ ਧੜਾ ਆਪਣੀ ਜ਼ਮੀਰ ਨੂੰ ਜਗਾਵੇ, ਗੋਲਕ ਦੀ ਅੰਨ੍ਹੀ ਲੁੱਟ ''ਤੇ ਖੋਲ੍ਹੇ ਜ਼ੁਬਾਨ : ਹਰਪ੍ਰੀਤ ਸਿੰਘ ਬੰਨੀ
Monday, Nov 09, 2020 - 05:09 PM (IST)
ਜਲੰਧਰ/ਨਵੀਂ ਦਿੱਲੀ (ਚਾਵਲਾ) : ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਆਗੂ ਹਰਪ੍ਰੀਤ ਸਿੰਘ ਬੰਨੀ ਜੌਲੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਘੇਰਦਿਆਂ ਕਿਹਾ ਹੈ ਕਿ ਜੇ ਇੱਕ ਅਦਾਲਤ ਨੇ ਘਪਲੇਬਾਜ਼ੀ ਅਤੇ ਧੋਖਾਦੇਹੀ ਦੇ ਇੱਕ ਮਾਮਲੇ 'ਚ ਪੁਲਸ ਨੂੰ ਐੱਫ. ਆਈ. ਆਰ. ਦਰਜ ਕਰਨ ਲਈ ਜ਼ਮੀਨੀ ਪੱਧਰ 'ਤੇ ਢੁੱਕਵਾਂ ਆਧਾਰ ਸਮਝਿਆ ਹੈ ਤਾਂ ਸਿਰਸਾ ਨੂੰ ਰਿਪੋਰਟ ਕਰਨ ਵਾਲੇ ਬਾਦਲ ਧੜੇ ਦੇ ਮੈਂਬਰਾਂ ਨੂੰ ਹੁਣ ਉਸ 'ਤੇ ਦਬਾਅ ਬਨਾਉਣਾ ਚਾਹੀਦਾ ਹੈ, ਕਿ ਉਹ ਤੁਰੰਤ ਧਾਰਮਿਕ ਪ੍ਰੰਬਧਨ ਦੀ ਆਪਣੀ ਜ਼ਿੰਮੇਵਾਰੀ ਤਿਆਗ ਕੇ ਬਾਹਰ ਚਲੇ ਜਾਣ।
ਉਨ੍ਹਾਂ ਦੋਸ਼ ਲਾਇਆ ਕਿ ਸਿਰਸਾ ਦਾ ਬਦਨਾਮ ਪਿਛੋਕੜ ਅਤੇ ਇਸੇ ਤੋਂ ਉਸ ਨੇ ਕਿਵੇਂ ਆਪਣੀ ਕਿਸਮਤ ਘੜੀ ਇਹ ਕਿਸੇ ਤੋਂ ਲੁਕਿਆ ਹੋਇਆ ਨਹੀ ਹੈ। ਇਹ ਕੋਈ ਲੁਕੀ ਛਿਪੀ ਗੱਲ ਨਹੀਂ ਕਿ ਉਸਨੇ ਜੋ ਕੁਝ ਕੀਤਾ ਉਹ ਬਾਦਲਾਂ ਦੇ ਅਸ਼ੀਰਵਾਦ ਨਾਲ ਹੀ ਕੀਤਾ ਹੈ। ਇੱਥੋਂ ਤੱਕ ਕਿ ਹੁਣ ਕੋਰਟ ਨੇ ਧੋਖਾਦੇਹੀ ਤੇ ਜਾਅਲਸਾਜ਼ੀ ਦੇ ਮਾਮਲੇ 'ਚ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ ਵੀ ਦੇ ਦਿੱਤੇ ਹਨ ਤਾਂ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਕਿਉਂ ਨਹੀਂ ਕਹਿ ਰਹੇ ਹਨ।
ਇਹ ਵੀ ਪੜ੍ਹੋ : ਬੱਚਿਆਂ ਦੀ ਡਿਲਿਵਰੀ ਸਮੇਂ ਮਾਵਾਂ ਨੂੰ ਦਿੱਤੀ ਜਾਂਦੀ ਖ਼ੁਰਾਕ 'ਚ ਵੱਡਾ ਘਪਲਾ ਹੋਣ ਦਾ ਸ਼ੱਕ
ਉਨ੍ਹਾਂ ਨੇ ਕਥਿਤ ਤੌਰ 'ਤੇ ਦੋਸ਼ ਲਾਇਆ ਕਿ ਫਰਜ਼ੀ ਕੰਪਨੀਆਂ ਦੇ ਨਾਂ 'ਤੇ ਫਰਜ਼ੀ ਬਿੱਲ ਅਤੇ ਬਿੱਲਾਂ ਦੀ ਅਦਾਇਗੀ ਜ਼ਰੀਏ ਸੰਗਤ ਦੇ ਦਸਵੰਦ ਨੂੰ ਲੁੱਟਿਆ ਗਿਆ। ਫਿਰ ਗੁਰੂ ਦੇ ਲੰਗਰ ਦੇ ਨਾਂ 'ਤੇ ਸੰਗਤ ਤੋਂ ਦਸਵੰਧ ਕੱਢ ਕੇ ਆਪਣੀਆਂ ਅਤੇ 'ਆਪਣੇ ਮਾਲਕਾਂ' ਦੀਆਂ ਨਿੱਜੀ ਤਿਜ਼ੋਰੀਆਂ ਭਰੀਆਂ। ਕਿਵੇਂ ਸਿਰਸਾ ਨੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ-ਨਨਕਾਣਾ ਸਾਹਿਬ ਨਗਰ ਕੀਰਤਨ ਦੇ ਲਈ ਸੰਗਤ ਤੋਂ ਪੈਸਾ ਤੇ ਸੋਨਾ ਇਕੱਠਾ ਕੀਤਾ ਸੀ, ਜੋ ਨਗਰ ਕੀਰਤਨ ਸਜਾਇਆ ਹੀ ਨਹੀਂ ਗਿਆ। ਉਨ੍ਹਾਂ ਨੇ ਕਿਹਾ ਕਿ ਦਿੱਲੀ ਕਮੇਟੀ ਮੈਂਬਰਾਂ ਹੁਣ ਆਪਣੀ ਜ਼ਮੀਰ ਨੂੰ ਜਗਾਉਣ ਅਤੇ ਇਸ ਸਭ ਖ਼ਿਲਾਫ਼ ਬੋਲਣ ਦੀ ਹਿੰਮਤ ਜੁਟਾਉਣ ਅਤੇ ਮੈਂਬਰਾਂ ਸਾਹਿਬਾਨਾਂ ਨੂੰ ਚਾਹੀਦਾ ਹੈ ਕਿ ਉਹ ਗੁਰੂ ਦੀ ਗੋਲਕ ਦੀ ਹੋਈ ਇਸ ਅੰਨ੍ਹੀ ਲੁੱਟ ਖ਼ਿਲਾਫ਼ ਲਾਮਬੰਦ ਹੋਣ ਅਤੇ ਆਪਣੇ ਜ਼ਮੀਰ ਨੂੰ ਹਲੂਣਾ ਮਾਰ ਕੇ ਜਗਾਉਂਦਿਆਂ ਉਸਦਾ ਅਸਤੀਫਾ ਮੰਗਣ।
ਇਹ ਵੀ ਪੜ੍ਹੋ : ਜੇਲ੍ਹ 'ਚ ਇਕਦਮ ਕਿਵੇਂ ਬੰਦ ਹੋ ਗਏ ਮੋਬਾਇਲ ਬਰਾਮਦ ਹੋਣੇ, ਮਾਮਲਾ ਸ਼ੱਕੀ?