ਸਾਬਕਾ ਮੁੱਖ ਮੰਤਰੀ ਤੇ ਸੁਖਬੀਰ ਬਾਦਲ ਵਲੋਂ ਢਾਂਡਾ ਦੇ ਮਾਤਾ ਦੇ ਦੇਹਾਂਤ ''ਤੇ ਦੁੱਖ ਪ੍ਰਗਟ
Saturday, Jun 22, 2019 - 08:00 PM (IST)

ਚੰਡੀਗੜ੍ਹ (ਭੁੱਲਰ)— ਪੰਜਾਬ ਦੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਹਰੀਸ਼ ਰਾਏ ਢਾਂਡਾ ਦੇ ਮਾਤਾ ਜੀ ਭਵੀਸ਼ ਰਾਏ ਢਾਂਡਾ (93) ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਪ੍ਰਧਾਨ ਦੋਵਾਂ ਨੇ ਇਸ ਕਦੇ ਨਾ ਪੂਰੇ ਹੋਣ ਵਾਲੇ ਘਾਟੇ 'ਤੇ ਢਾਂਡਾ ਨਾਲ ਦੁੱਖ ਸਾਂਝਾ ਕੀਤਾ। ਆਪਣੇ ਸ਼ੋਕ ਸੁਨੇਹੇ 'ਚ ਬਾਦਲ ਨੇ ਕਿਹਾ ਕਿ ਇਹ ਸਮੁਚੇ ਪਰਿਵਾਰ ਤੇ ਖਾਸ ਕਰਕੇ ਢਾਂਡਾ ਲਈ ਬਹੁਤ ਹੀ ਔਖੀ ਘੜੀ ਹੈ, ਕਿਉਂਕਿ ਮਾਂ ਦੀ ਮੌਤ ਬੰਦੇ ਦੀ ਜ਼ਿੰਦਗੀ 'ਚ ਇਕ ਵੱਡਾ ਖਲਾਅ ਪੈਦਾ ਕਰ ਜਾਂਦੀ ਹੈ। ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਅਕਾਲੀ ਦਲ ਪ੍ਰਧਾਨ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ 'ਚ ਢਾਂਡਾ ਦੀ ਪੀੜ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ।