40 ਦਿਨਾਂ ਦੀ ਬੱਚੀ 'ਤੇ ਬੈਠੀ ਮਾਂ, ਦਮ ਘੁਟਣ ਕਾਰਨ ਹੋਈ ਮੌਤ

Wednesday, Feb 12, 2020 - 12:57 PM (IST)

40 ਦਿਨਾਂ ਦੀ ਬੱਚੀ 'ਤੇ ਬੈਠੀ ਮਾਂ, ਦਮ ਘੁਟਣ ਕਾਰਨ ਹੋਈ ਮੌਤ

ਫਗਵਾੜਾ (ਹਰਜੋਤ)— ਸਤਨਾਮਪੁਰਾ ਇਲਾਕੇ 'ਚ 40 ਦਿਨਾਂ ਦੀ ਨਵਜੰਮ੍ਹੀ ਲੜਕੀ ਦੇ ਉੱਪਰ ਉਸ ਦੀ ਮਾਂ ਬੈਠ ਗਈ। ਇਸ ਦੌਰਾਨ ਦਮ ਘੁੱਟਣ ਨਾਲ ਲੜਕੀ ਦੀ ਮੌਤ ਹੋ ਗਈ। ਜਿਸ ਸਬੰਧੀ ਸਤਨਾਮਪੁਰਾ ਪੁਲਸ ਨੇ ਮਾਂ ਖਿਲਾਫ ਧਾਰਾ 304 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਫੂਲਮਤੀ ਪਤਨੀ ਸਵ. ਰਾਮ ਪਿਆਰਾ ਸ਼ੁਕਲਾ ਵਾਸੀ ਗਲੀ ਨੰ. 2 ਮੁਹੱਲਾ ਪ੍ਰੀਤ ਨਗਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਲੜਕਾ ਅਤੇ ਨੂੰਹ ਭੀਖ ਮੰਗਦੇ ਹਨ। ਉਨ੍ਹਾਂ ਦੱਸਿਆ ਕਿ ਦੋਹਾਂ ਦੇ ਘਰ 40 ਦਿਨਾਂ ਪਹਿਲਾਂ ਇਕ ਬੱਚੀ ਨੇ ਜਨਮ ਲਿਆ, ਜਿਸ ਦਾ ਨਾਂ ਬਿਸ਼ਨੀ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਸਵੇਰੇ ਉਸ ਦੀ ਨੂੰਹ ਬਾਥਰੂਮ ਜਾ ਕੇ ਵਾਪਸ ਆਈ ਅਤੇ ਉਸ ਦੀ ਪੋਤੀ 'ਤੇ ਬੈਠ ਗਈ, ਜਿਸ ਕਾਰਨ ਦਮ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧ 'ਚ ਪੁਲਸ ਨੇ ਸੱਸ ਦੇ ਬਿਆਨਾਂ 'ਤੇ ਨੂੰਹ ਗੌਰੀ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News