ਘੋਗਰਾ ਵਿਖੇ 4 ਮਹੀਨੇ ਦੀ ਬੱਚੀ ਅਗਵਾ, ਫੈਲੀ ਸਨਸਨੀ

12/22/2020 6:26:08 PM

ਦਸੂਹਾ  (ਝਾਵਰ) - ਥਾਣਾ ਦਸੂਹਾ ਦੇ ਕਸਬਾ ਘੋਗਰਾ ਵਿਖੇ 4 ਮਹੀਨਿਆਂ ਦੀ ਬੱਚੀ ਨੂੰ ਅਗਵਾ ਕਰਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਅਨੁਸਾਰ ਸੁਮਨ ਪਤਨੀ ਰਿਸ਼ੀ ਰਾਮ ਵਾਸੀ ਬਾਰਾ ਕਲਾਂ ਜ਼ਿਲਾ ਸੁਜਾਨਪੁਰ ਯੂ.ਪੀ. ਜੋ ਕਾਫੀ ਸਮੇਂ ਤੋਂ ਕਸਬਾ ਘੋਗਰਾ ਵਿਖੇ ਰਹਿ ਰਹੇ ਹਨ। ਬੀਤੀ ਸਾਮ 2 ਅਣਪਛਾਤੀਆਂ ਔਰਤਾਂ ਬੱਚੀ ਦੀ ਮਾਤਾ ਸੁਮਨ ਕੋਲ ਆਈਆਂ ਜੋ ਭੱਠੀ ਤੇ ਦਾਣੇ ਭੁੰਨਣ ਦਾ ਕੰਮ ਕਰਦੀ ਹੈ ਨੂੰ ਕਹਿਣ ਲੱਗੀਆਂ ਕਿ ਤੇਰੀ ਬੱਚੀ ਬਹੁਤ ਸੁੰਦਰ ਹੈ ਅਸੀਂ ਇਸ ਨੂੰ ਖਿਡਾਉਣਾ ਚਾਹੁੰਦੀਆਂ ਹਾਂ, ਇਸ ਦੌਰਾਨ 4 ਮਹੀਨੇ ਦੀ ਬੱਚੀ ਦੀ ਮਾਤਾ ਨੂੰ ਉਨਾਂ ਨੇ ਗੱਲਾਂ ਵਿਚ ਪਾ ਕੇ ਬੱਚੀ ਮਾਨਵੀ ਨੂੰ ਅਗਵਾ ਕਰਕੇ ਫਰਾਰ ਹੋ ਗਈਆਂ।

ਇਹ ਵੀ ਪੜ੍ਹੋ : ਫਗਵਾੜਾ ’ਚ ਵੱਡੀ ਵਾਰਦਾਤ, ਏ. ਐੱਸ. ਆਈ. ਦੇ ਗਲ ’ਚ ਰੱਸਾ ਪਾ ਬੁਰੀ ਤਰ੍ਹਾਂ ਕੁੱਟਿਆ (ਤਸਵੀਰਾਂ)

ਬੱਚੀ ਦਾ ਪਿਤਾ ਜੋ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਨੇ ਪਿੰਡ ਦੇ ਜ਼ਿੰਮੇਵਾਰ ਵਿਅਕਤੀਆਂ ਨਾਲ ਗੱਲ ਕੀਤੀ ਤੇ ਦਸੂਹਾ ਪੁਲਸ ਨੂੰ ਸੂਚਿਤ ਕੀਤਾ । ਸੂਚਨਾਂ ਮਿਲਣ ਤੇ ਥਾਣਾ ਮੁਖੀ ਦਸੂਹਾ ਮਲਕੀਤ ਸਿੰਘ ਤੇ ਹੋਰ ਪੁਲਸ ਮੁਲਾਜ਼ਮ ਮੋਕੇ ਤੇ ਪਹੁੰਚ ਗਏ ਅਤੇ ਉਨਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਡੀ.ਐੱਸ.ਪੀ. ਦਸੂਹਾ ਮੁਨੀਸ਼ ਕੁਮਾਰ ਨਾਲ ਜਦੋਂ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਪੁਲਸ ਇਸ ਬੱਚੀ ਦੀ ਭਾਲ ਵਿਚ ਜੁੱਟੀ ਗਈ ਹੈ। ਇਸ ਸੰਬੰਧੀ ਥਾਣ ਦਸੂਹਾ ਵਿਖੇ ਧਾਰਾ 365 ਆਈ.ਪੀ.ਸੀ. ਅਧੀਨ ਕੇਸ ਦਰਜ ਕਰ ਲਿਆ ਗਿਆ ਹੈ । ਪਤਾ ਲੱਗਾ ਹੈ ਕਿ 4 ਮਹੀਨੇ ਦੀ  ਬੱਚੀ ਦੇ ਅਗਵਾ ਹੋਣ ਤੇ ਇਲਾਕੇ ‘ਚ ਦਹਿਸ਼ਤ ਭਰਿਆ ਮਾਹੋਲ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਪੁਲਸ ਨਾਲ ਭਿੜ ਗਿਆ ਇਕੱਲਾ ਕਿਸਾਨ, ਵੀਡੀਓ ’ਚ ਦੇਖੋ ਪੂਰੀ ਘਟਨਾ


Gurminder Singh

Content Editor Gurminder Singh