5 ਘੰਟੇ ਇਲਾਜ ਲਈ ਸੜਕਾਂ ''ਤੇ ਤੜਫਦਾ ਰਿਹਾ ਢਾਈ ਸਾਲਾ ਬੱਚਾ, ਇਲਾਜ ਨਾ ਮਿਲਣ ਕਾਰਨ ਮੌਤ

04/14/2020 6:28:05 PM

ਜੋਗਾ (ਗੋਪਾਲ) : ਬੀਤੀ ਰਾਤ ਜੋਗਾ ਦੇ ਢਾਈ ਸਾਲਾ ਬੱਚੇ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਰਕੇ ਮੌਤ ਹੋ ਗਈ। ਇਸ ਘਟਨਾ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰ ਵਰਿੰਦਰ ਪਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਸ ਦੇ ਭਤੀਜੇ ਰਿਆਨ (ਢਾਈ ਸਾਲ) ਦੇ ਸਰੀਰ 'ਤੇ ਗਰਮ ਚਾਹ ਪੈ ਗਈ ਸੀ, ਜਿਸ ਕਰਕੇ ਬੱਚਾ ਸਾਹ ਚੜਾ ਗਿਆ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਬਾਹਰਲੇ ਸ਼ਹਿਰਾਂ ਦੇ ਕਈ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਲਈ ਲਿਜਾਇਆ ਗਿਆ ਪਰ ਇੰਨ੍ਹਾਂ ਹਸਪਤਾਲਾਂ ਵਿਚ ਕੋਈ ਡਾਕਟਰ ਨਾ ਮਿਲਣ ਕਰਕੇ ਉਹ ਸੜਕਾਂ 'ਤੇ ਹੀ 5 ਘੰਟੇ ਇਲਾਜ ਕਰਵਾਉਣ ਲਈ ਤੜਫ਼ਦੇ ਰਹੇ, ਕਿਸੇ ਵੀ ਡਾਕਟਰਾ ਨੇ ਹਸਪਤਾਲ ਵਿਚ ਆ ਕੇ ਬੱਚੇ ਦਾ ਇਲਾਜ ਕਰਨਾ ਆਪਣਾ ਫ਼ਰਜ਼ ਨਹੀ ਸਮਝਿਆ। 

ਇਹ ਵੀ ਪੜ੍ਹੋ : ਪਠਾਨਕੋਟ 'ਚ ਤੇਜ਼ੀ ਨਾਲ ਪੈਰ ਪਸਾਰ ਰਿਹੈ ਕੋਰੋਨਾ, 22 ਤਕ ਪੁੱਜੀ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 

ਉਨ੍ਹਾਂ ਦੱਸਿਆ ਕਿ ਬੱਚੇ ਨੂੰ ਬਾਅਦ ਵਿਚ ਸਰਕਾਰੀ ਹਸਪਤਾਲ ਮਾਨਸਾ ਵਿਖੇ ਇਲਾਜ ਲਈ ਲਿਜਾਇਆ ਗਿਆ, ਡਾਕਟਰਾਂ ਵੱਲੋਂ ਦੱਸਣ ਮੁਤਾਬਿਕ ਬੱਚੇ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ। ਉਨ੍ਹਾਂ ਕਿਹਾ ਜੇਕਰ ਬੱਚੇ ਦਾ ਇਲਾਜ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤਾ ਜਾਂਦਾ ਤਾਂ ਬੱਚਾ ਬਚ ਸਕਦਾ ਸੀ।

ਇਹ ਵੀ ਪੜ੍ਹੋ : ਕੋਰੋਨਾ ਆਫਤ, ਸਿਹਤ ਵਿਭਾਗ ਨੇ ਪੰਜਾਬ 'ਚ 17 ਹਾਟਸਪਾਟ ਦੀ ਕੀਤੀ ਸ਼ਨਾਖਤ

ਉਧਰ ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਸਰਕਾਰਾਂ ਲੋਕਾਂ ਦੀ ਭਲਾਈ ਵੱਲ ਕੋਈ ਧਿਆਨ ਨਹੀਂ ਦੇ ਰਹੀਆ ਹਨ, ਗਰੀਬ ਲੋਕ ਕਰਫਿਊ ਲੱਗਣ ਕਾਰਨ ਭੁੱਖਮਾਰੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਆਮ ਬਿਮਾਰੀ ਤੋਂ ਪੀੜ੍ਹਤ ਲੋਕ ਆਪਣਾ ਮੁੱਢਲਾ ਇਲਾਜ ਕਰਵਾਉਣ ਲਈ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਦੀ ਮਨਜ਼ਰਜੀ ਕਾਰਨ ਕੋਰੋਨਾ ਵਾਇਰਸ ਹੋਣ ਤੋਂ ਪਹਿਲਾ ਹੀ ਆਪਣੀ ਜਾਨ ਗੁਵਾਉਣ ਲਈ ਮਜਬੂਰ ਹਨ।

ਇਹ ਵੀ ਪੜ੍ਹੋ : ਪਟਿਆਲਾ ਹਮਲੇ 'ਤੇ ਟਿੱਪਣੀ ਕਰਨ ਵਾਲੇ ਸਿਮਰਜੀਤ ਬੈਂਸ ਤੋਂ ਪੁਲਸ ਸੁਰੱਖਿਆ ਲਈ ਗਈ ਵਾਪਸ


Gurminder Singh

Content Editor

Related News