ਮਰਾਸੀ ਬਿਰਾਦਰੀ ਤੋਂ ਮਾਫੀ ਮੰਗੇ ਬੱਬੂ ਮਾਨ : ਪੰਡਿਤ ਰਾਓ ਧਰੇਨਵਰ

Friday, Jan 10, 2020 - 08:59 PM (IST)

ਮਰਾਸੀ ਬਿਰਾਦਰੀ ਤੋਂ ਮਾਫੀ ਮੰਗੇ ਬੱਬੂ ਮਾਨ : ਪੰਡਿਤ ਰਾਓ ਧਰੇਨਵਰ

ਮੋਹਾਲੀ, (ਨਿਆਮੀਆਂ)— ਪੰਜਾਬੀ ਮਾਂ ਬੋਲੀ ਲਈ ਆਪਣੀ ਆਵਾਜ਼ ਉਠਾਉਣ ਵਾਲੇ ਪੰਡਿਤ ਰਾਓ ਧਰੇਨਵਰ ਵਲੋਂ ਪੰਜਾਬੀ ਗਾਇਕ ਤੇਜਿੰਦਰ ਸਿੰਘ ਉਰਫ ਬੱਬੂ ਮਾਨ ਨੂੰ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਵਲੋਂ ਸੋਸ਼ਲ ਮੀਡੀਆ 'ਤੇ ਪਾਈ ਇਕ ਪੋਸਟ ਨਾਲ ਮਰਾਸੀ ਬਰਾਦਰੀ ਦੀਆਂ ਔਰਤਾਂ ਨੂੰ ਡੂੰਘੀ ਸੱਟ ਵਜੀ ਹੈ, ਜਿਸ 'ਚ ਉਨ੍ਹਾਂ ਨੇ ਮਜ਼ਾਕੀਆ ਲਹਿਜੇ ਨਾਲ ਮਰਾਸੀ ਔਰਤਾਂ 'ਤੇ ਵਿਅੰਗਮਈ ਸ਼ਬਦਾਂ ਨਾਲ ਟਿੱਪਣੀ ਕੀਤੀ ਹੈ। ਇਸ ਲਈ ਉਹ ਮਰਾਸੀ ਭਾਈਚਾਰੇ ਤੋਂ ਮਾਫੀ ਮੰਗਣ। ਪੰਡਿਤ ਰਾਓ ਧਰਨੇਵਰ ਨੇ ਬੱਬੂ ਮਾਨ ਨੂੰ ਸ਼ਰਾਬ, ਹਥਿਆਰ ਅਤੇ ਨਸ਼ਿਆਂ ਨੂੰ ਬੜ੍ਹਾਵਾ ਦੇਣ ਵਾਲੇ ਗਾਣੇ ਗਾਉਣ ਲਈ ਵੀ ਮਾਫੀ ਮੰਗਣ ਦੀ ਅਪੀਲ ਕੀਤੀ ਹੈ।


author

KamalJeet Singh

Content Editor

Related News