ਸ਼ੁਭਦੀਪ ਦੇ ਜਨਮ ’ਤੇ ਬੱਬੂ ਮਾਨ ਨੇ ਮੂਸੇ ਵਾਲਾ ਦੇ ਮਾਪਿਆਂ ਨੂੰ ਦਿੱਤੀਆਂ ਵਧਾਈਆਂ, ਨਵ-ਜਨਮੇ ਨੂੰ ਦਿੱਤਾ ਪਿਆਰ

03/19/2024 5:56:39 AM

ਐਂਟਰਟੇਨਮੈਂਟ ਡੈਸਕ– ਸਿੱਧੂ ਮੂਸੇ ਵਾਲਾ ਦੇ ਘਰ ਖ਼ੁਸ਼ੀਆਂ ਵਾਪਸ ਆ ਗਈਆਂ ਹਨ। ਬਲਕੌਰ ਸਿੰਘ ਤੇ ਚਰਨ ਕੌਰ ਦੇ ਘਰ ਪੁੱਤਰ ਹੋਇਆ ਹੈ, ਜਿਸ ਦੇ ਚਲਦਿਆਂ ਹਰ ਆਮ ਤੇ ਖ਼ਾਸ ਵਿਅਕਤੀ ਸਿੱਧੂ ਦੇ ਮਾਪਿਆਂ ਨੂੰ ਵਧਾਈਆਂ ਦੇ ਰਿਹਾ ਹੈ। ਬਲਕੌਰ ਸਿੰਘ ਨੇ ਨਵ-ਜਨਮੇ ਪੁੱਤਰ ਦੇ ਨਾਂ ਦਾ ਵੀ ਖ਼ੁਲਾਸਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਵ-ਜਨਮੇ ਪੁੱਤਰ ਦਾ ਨਾਂ ਵੀ ਸ਼ੁਭਦੀਪ ਸਿੰਘ ਸਿੱਧੂ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਜਦੋਂ ਜਲੰਧਰ ਤੋਂ ਚੋਣ ਲੜਨ ਦੇ ਸਵਾਲ 'ਤੇ ਗੱਲ ਗੋਲ-ਮੋਲ ਕਰ ਗਏ ਸਾਬਕਾ CM ਚੰਨੀ (ਵੀਡੀਓ)

ਇਸ ਦੇ ਨਾਲ ਹੀ ਪੰਜਾਬੀ ਗਾਇਕ ਬੱਬੂ ਮਾਨ ਨੇ ਸਿੱਧੂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਹਨ। ਬੱਬੂ ਮਾਨ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਲਿਖਿਆ ਹੈ, ‘‘ਇਕ ਨਵੀਂ ਜ਼ਿੰਦਗੀ, ਜਿਸ ਲਈ ਕਾਮਨਾ ਤੇ ਪ੍ਰਾਰਥਨਾ ਕੀਤੀ। ਸ਼ੁਭਦੀਪ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ। ਪ੍ਰਮਾਤਮਾ ਹਮੇਸ਼ਾ ਬੱਚੇ ਨੂੰ ਤੰਦਰੁਸਤੀ ਬਖ਼ਸ਼ੇ। ਲੰਮੀ ਉਮਰ ਹੋਵੇ।’’

PunjabKesari

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦਾ ਕਤਲ 29 ਮਈ, 2022 ਨੂੰ ਹੋਇਆ ਸੀ। ਸਿੱਧੂ ਦਾ ਲਾਰੈਂਸ ਬਿਸ਼ਨੋਈ ਗੈਂਗ ਵਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਸਿੱਧੂ ਦੀ ਮੌਤ ਦਿਨ ਐਤਵਾਰ ਸ਼ਾਮ 5 ਤੋਂ ਸਾਢੇ 5 ਵਜੇ ਦੇ ਕਰੀਬ ਹੋਈ ਸੀ।

ਉਥੇ ਹੁਣ ਪ੍ਰਸ਼ੰਸਕ ਸਿੱਧੂ ਦੇ ਛੋਟੇ ਭਰਾ ਦੇ ਜਨਮ ਨੂੰ ਉਸ ਨਾਲ ਜੋੜ ਕੇ ਦੇਖ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਬੱਚੇ ਦਾ ਜਨਮ ਐਤਵਾਰ ਨੂੰ ਹੋਇਆ ਹੈ ਤੇ ਇਸ ਦਾ ਸਮਾਂ ਤੜਕੇ 5 ਤੋਂ ਸਾਢੇ 5 ਵਜੇ ਦੇ ਵਿਚਕਾਰ ਦੱਸਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News