ਅਕਾਲੀ ਦਲ ਟਕਸਾਲੀ ਦੇ ਬੱਬੀ ਬਾਦਲ ਨੇ ਮੋਹਾਲੀ ਤੋਂ ਅੰਮ੍ਰਿਤਸਰ ਤੱਕ ਕੱਢਿਆ ''ਰੋਡ ਸ਼ੋਅ''

Friday, Mar 29, 2019 - 04:35 PM (IST)

ਅਕਾਲੀ ਦਲ ਟਕਸਾਲੀ ਦੇ ਬੱਬੀ ਬਾਦਲ ਨੇ ਮੋਹਾਲੀ ਤੋਂ ਅੰਮ੍ਰਿਤਸਰ ਤੱਕ ਕੱਢਿਆ ''ਰੋਡ ਸ਼ੋਅ''

ਚੰਡੀਗੜ੍ਹ (ਜੱਸੋਵਾਲ) : ਲੋਕ ਸਭਾ ਚੋਣਾਂ 2019 ਲਈ ਸਿਆਸੀ ਪਾਰਟੀਆਂ ਵਲੋਂ ਆਪੋ-ਆਪਣੇ ਤਰੀਕੇ ਨਾਲ ਲੋਕਾਂ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਅਕਾਲੀ ਦਲ ਟਕਸਾਲੀ ਵਲੋਂ ਪੂਰੇ ਪੰਜਾਬ 'ਚ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਰੋਡ ਸ਼ੋਅ ਕੀਤੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਸ਼ੁੱਕਰਵਾਰ ਨੂੰ ਅਕਾਲੀ ਦਲ ਟਕਸਾਲੀ ਦੇ ਯੂਥ ਦੇ ਰਾਸ਼ਟਰੀ ਪ੍ਰਧਾਨ ਸੁਖਵਿੰਦਰ ਸਿੰਘ ਬੱਬੀ ਬਾਦਲ ਵਲੋਂ ਮੋਹਾਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਇਕ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ, ਜਿਸ 'ਚ ਉਨ੍ਹਾਂ ਨਾਲ ਕੁਝ ਜ਼ਿਆਦਾ ਭੀੜ ਦਿਖਾਈ ਨਹੀਂ ਦਿੱਤੀ।

ਬੱਬੀ ਬਾਦਲ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ ਅਤੇ ਲੋਕ ਇਸ ਤੋਂ ਨਾਰਾਜ਼ ਚੱਲ ਰਹੇ ਹਨ ਅਤੇ ਇਸ ਦੇ ਲਈ ਉਹ ਤੀਜਾ ਬਦਲ ਲੱਭ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਰੀ ਪਾਰਟੀ ਨੂੰ ਗਠਿਤ ਹੋਇਆਂ ਅਜੇ ਕੁਝ ਹੀ ਸਮਾਂ ਹੋਇਆ ਹੈ ਪਰ ਇਹ ਅਕਾਲੀ ਦਲ ਬਾਦਲ ਅਤੇ ਮਜੀਠੀਆ ਦੀ ਪਾਰਟੀ ਨਲੋਂ ਵਧੀਆ ਪ੍ਰਦਰਸ਼ਨ ਕਰਕੇ ਲੋਕਾਂ ਦਾ ਪਿਆਰ ਹਾਸਲ ਕਰੇਗੀ। ਭੀੜ ਘੱਟ ਹੋਣ ਦੇ ਸਵਾਲ ਦਾ ਜਵਾਬ ਦਿੰਦਿਆਂ ਬੱਬੀ ਬਾਦਲ ਨੇ ਕਿਹਾ ਕਿ ਅਸੀਂ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਕਰ ਰਹੇ ਅਤੇ ਅਸੀਂ ਸਿਰਫ ਗੁਰੂ ਦਾ ਸ਼ੁਕਰਾਨਾ ਕਰਨ ਲਈ ਮੋਹਾਲੀ ਤੋਂ ਅੰਮ੍ਰਿਤਸਰ ਮੱਥਾ ਟੇਕਣ ਜਾ ਰਹੇ ਹਨ।


author

Babita

Content Editor

Related News