ਬਾਬਾ ਜੀਵਨ ਸਿੰਘ ਜੀ ਦਾ ਸੂਬਾ ਪੱਧਰੀ ਸ਼ਹੀਦੀ ਦਿਹਾੜਾ ਬੁਢਲਾਡਾ ਵਿਖੇ ਮਨਾਇਆ ਜਾਵੇਗਾ
Wednesday, Jan 31, 2018 - 05:47 PM (IST)
ਬੁਢਲਾਡਾ (ਮਨਜੀਤ)— ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ 'ਚ ਸੂਬਾ ਪੱਧਰੀ ਸ਼ਹੀਦੀ ਦਿਹਾੜਾ ਆਲ ਇੰਡੀਆ ਰੰਘਰੇਟਾ ਦਲ ਪੰਜਾਬ ਵੱਲੋਂ 10 ਫਰਵਰੀ ਨੂੰ ਬੁਢਲਾਡਾ ਦੀ ਅਨਾਜ ਮੰਡੀ ਗੋਲ ਚੱਕਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਸ਼ਿਰਕਤ ਕਰਨਗੇ। ਇਸ ਮੌਕੇ ਪ੍ਰੈਸ ਨੋਟ ਜਾਰੀ ਕਰਦਿਆਂ ਸੂਬਾ ਜਨਰਲ ਸਕੱਤਰ ਮੇਘਾ ਸਿੰਘ ਹਾਕਮਵਾਲਾ ਅਤੇ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੇ ਸੀਨੀਅਰੀ ਨੇਤਾ ਸੁਖਦੇਵ ਸਿੰਘ ਭੱਟੀ ਆਈ. ਪੀ. ਐੱਸ (ਰਿਟ:) ਨੇ ਸਮਾਗਮ ਦਾ ਸੂਬਾ ਪੱਧਰੀ ਪੋਸਟਰ ਜਾਰੀ ਕਰਦਿਆਂ ਦੱਸਿਆ ਕਿ ਜਿਲ੍ਹੇ ਦੇ ਸੀਨੀਅਰ ਕਾਂਗਰਸੀਆਂ ਤੋਂ ਇਲਾਵਾ ਇਸ ਸੂਬਾ ਪੱਧਰੀ ਸਮਾਗਮ 'ਚ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ, ਸਾਬਕਾ ਮੰਤਰੀ ਪੰਜਾਬ ਸਰਕਾਰ ਜੋਗਿੰਦਰ ਸਿੰਘ ਮਾਨ ਵੀ ਸ਼ਾਮਿਲ ਹੋਣਗੇ।
ਇਸ ਹੋਣ ਵਾਲੇ ਧਾਰਮਿਕ ਸਮਾਗਮ 'ਚ ਜਿੱਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ, ਉਥੇ ਹੀ ਅਨੁਸੂਚਿਤ ਜਾਤੀਆਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਸਮਾਗਮ 'ਚ ਸ਼ਾਮਲ ਹੋਣ ਵਾਲੇ ਮੰਤਰੀਆਂ ਨੂੰ ਆਪਣੀ ਅਹਿਮ ਭੂਮਿਕਾ ਨਿਭਾਉਣ ਲਈ ਬੇਨਤੀ ਕਰਾਂਗੇ। ਇਸ ਮੌਕੇ ਕਾਂਗਰਸ ਪਾਰਟੀ ਜ਼ਿਲਾ ਮਾਨਸਾ ਦੇ ਮੀਤ ਪ੍ਰਧਾਨ ਨਵੀਨ ਕੁਮਾਰ ਕਾਲਾ ਬੋਹਾ, ਸੀਨੀਅਰੀ ਕਾਂਘਰਸੀ ਆਗੂ ਹਰਪ੍ਰੀਤ ਸਿੰਘ ਪਿਆਰੀ ਛੀਨੇ, ਬਿੰਦਰ ਸਿੰਘ ਸਹੋਤਾ ਜਿਲ੍ਹਾ ਪ੍ਰਧਾਨ, ਭੂਰਾ ਸਿੰਘ ਸ਼ੇਰਗੜੀਆ ਪ੍ਰਧਾਨ ਮਾਲਵਾ ਜੋਨ, ਗੁਰਜੰਟ ਸਿੰਘ ਸਿੱਧੂ ਜਿਲ੍ਹਾ ਜਨਰਲ ਸਕੱਤਰ, ਗੁਰਦੀਪ ਸਿੰਘ ਭੰਮੇ ਪ੍ਰਧਾਨ ਯੂਥ ਵਿੰਗ, ਗੁਰਜੰਟ ਸਿੰਘ ਮਾਨਸਾ, ਅਮਰੀਕ ਸਿੰਘ ਹੀਰੇਵਾਲਾ ਪ੍ਰਧਾਨ, ਨਿਰਮਲ ਸਿੰਘ ਹੀਰੇਵਾਲਾ, ਲਾਭ ਸਿੰਘ ਪ੍ਰਧਾਨ ਬਲਾਕ ਬੁਢਲਾਡਾ, ਛਿੰਦਰ ਸਿੰਘ ਹੋਡਲਾ ਜਨਰਲ ਸਕੱਤਰ ਬਲਾਕ ਬੁਢਲਾਡਾ ਆਦਿ ਮੌਜੂਦ ਸਨ।
