ਡੇਰਾ ਬਿਆਸ ਪਹੁੰਚੇ ਬਾਬਾ ਗੁਰਿੰਦਰ ਸਿੰਘ, 31 ਅਕਤੂਬਰ ਤਕ ਹਰ ਹਫ਼ਤੇ ਹੋਣਗੇ ਸਤਿਸੰਗ
Tuesday, Sep 20, 2022 - 02:31 AM (IST)
ਜਲੰਧਰ (ਗੁਲਸ਼ਨ)–ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਸੋਮਵਾਰ ਸਵੇਰੇ ਡੇਰਾ ਬਿਆਸ ’ਚ ਪਹੁੰਚ ਗਏ। ਵਰਣਨਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਢਿੱਲੀ ਚੱਲ ਰਹੀ ਸੀ। ਸਿੰਗਾਪੁਰ ’ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਜਿਸ ਕਾਰਨ ਡੇਰਾ ਬਿਆਸ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਸਥਿਤ ਸਤਿਸੰਗ ਘਰਾਂ ’ਚ ਹੋਣ ਵਾਲੇ ਸਾਰੇ ਨਿਰਧਾਰਿਤ ਸਤਿਸੰਗ ਪ੍ਰੋਗਰਾਮ ਨਵੰਬਰ ਮਹੀਨੇ ਤੱਕ ਰੱਦ ਕਰ ਦਿੱਤੇ ਗਏ ਸਨ। ਬਾਬਾ ਜੀ ਦੇ ਪੰਜਾਬ ਪਰਤਣ ’ਤੇ ਹੁਣ 24 ਸਤੰਬਰ ਤੋਂ 31 ਅਕਤੂਬਰ ਤਕ ਹਰ ਸ਼ਨੀਵਾਰ ਡੇਰਾ ਬਿਆਸ ਵਿਚ ਬਾਬਾ ਜੀ ਦੇ ਦਰਸ਼ਨ ਅਤੇ ਹਰ ਐਤਵਾਰ ਨੂੰ ਸਵਾਲ-ਜਵਾਬ ਦਾ ਪ੍ਰੋਗਰਾਮ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਭਿਆਨਕ ਸੜਕ ਹਾਦਸੇ ’ਚ ਮਾਂ ਤੇ ਧੀ ਸਣੇ 3 ਪੰਜਾਬੀਆਂ ਦੀ ਮੌਤ