ਵਾਰਿਸ ਦੇ ਐਲਾਨ ਮਗਰੋਂ ਸਤਿਸੰਗ ''ਚ ਪਹੁੰਚੇ ਬਾਬਾ ਗੁਰਿੰਦਰ ਢਿੱਲੋਂ, ਫਿਰ ਉਹ ਹੋਇਆ ਜੋ ਕਿਸੇ ਨੇ ਸੋਚਿਆ ਨਾ ਸੀ

Tuesday, Sep 03, 2024 - 06:26 PM (IST)

ਵਾਰਿਸ ਦੇ ਐਲਾਨ ਮਗਰੋਂ ਸਤਿਸੰਗ ''ਚ ਪਹੁੰਚੇ ਬਾਬਾ ਗੁਰਿੰਦਰ ਢਿੱਲੋਂ, ਫਿਰ ਉਹ ਹੋਇਆ ਜੋ ਕਿਸੇ ਨੇ ਸੋਚਿਆ ਨਾ ਸੀ

ਅੰਮ੍ਰਿਤਸਰ : ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਵਾਰਿਸ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ 45 ਸਾਲਾ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਥਾਪਿਆ ਹੈ ਅਤੇ ਸੰਗਤਾਂ ਦੇ ਨਾਮ ਦਾਨ ਦੇਣ ਦਾ ਅਧਿਕਾਰ ਵੀ ਦਿੱਤਾ ਹੈ। ਮੰਗਲਵਾਰ ਸਵੇਰੇ ਸਤਿਸੰਗ ਵਿਚ ਹਾਜ਼ਰ ਹਰ ਸ਼ਰਧਾਲੂ ਦੀਆਂ ਅੱਖਾਂ ਨਮ ਹੋ ਗਈ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਨੂੰ ਸਤਿਸੰਗ ਵਿਚ ਹਿੱਸਾ ਲੈਣ ਦਾ ਮੌਕਾ ਮਿਲਿਆ। ਬਾਬਾ ਜੀ ਹਜ਼ੂਰ ਨੂੰ ਲੈ ਕੇ ਪਹੁੰਚੇ, ਇਸ ਦੌਰਾਨ ਸੰਗਤਾਂ ਬਹੁਤ ਭਾਵੁਕ ਹੋ ਗਈਆਂ। ਬਾਬਾ ਜੀ ਖੁਸ਼ ਸਨ ਅਤੇ ਤੰਦਰੁਸਤ ਨਜ਼ਰ ਆ ਰਹੇ ਸਨ। ਅੱਜ ਦੇ ਸਤਿਸੰਗ ਦਾ ਵਿਸ਼ਾ ਗੁਰੂ ਸੀ। ਸਤਿਸੰਗ ਵਿਚ ਮੌਜੂਦ ਇਕ ਸ਼ਰਧਾਲੂ ਨੇ ਦੱਸਿਆ ਕਿ ਅੱਜ ਬਾਬਾ ਜੀ ਅਤੇ ਨਵੇਂ ਹਜ਼ੂਰ ਦੋਵੇਂ ਹਾਜ਼ਰ ਸਨ। 

ਇਹ ਵੀ ਪੜ੍ਹੋ : ਡੇਰਾ ਬਿਆਸ ਦੇ ਨਵੇਂ ਮੁਖੀ ਦਾ ਐਲਾਨ, ਬਾਬਾ ਗੁਰਿੰਦਰ ਢਿੱਲੋਂ ਨੇ ਕੀ ਲਿਖਿਆ ਪੱਤਰ ਵਿਚ

ਬਾਬਾ ਜੀ ਸਟੇਜ ਤੋਂ ਕੁਝ ਨਹੀਂ ਬੋਲੇ। ਸੰਗਤ ਬਹੁਤ ਰੋ ਰਹੀ ਸੀ। ਸਤਿਸੰਗ ਦੌਰਾਨ ਜਦੋਂ ਪਰਦਾ ਹਟਾਇਆ ਗਿਆ ਅਤੇ ਬਾਬਾ ਜੀ ਹੱਥ ਜੋੜ ਕੇ ਸਟੇਜ 'ਤੇ ਆਏ ਤਾਂ ਸੰਗਤਾਂ ਬਹੁਤ ਰੋ ਰਹੀਆਂ ਸਨ। ਜਦੋਂ ਪਰਦਾ ਬੰਦ ਹੋ ਗਿਆ ਤਾਂ ਬਾਬਾ ਜੀ ਗੱਦੀ 'ਤੇ ਬੈਠ ਗਏ, ਫਿਰ ਜਦੋਂ ਪਰਦਾ ਮੁੜ ਖੁੱਲ੍ਹਿਆ ਤਾਂ ਨਵੇਂ ਹਜ਼ੂਰ ਜੀ ਆਏ, ਬਾਬਾ ਜੀ ਨੂੰ ਸਿੱਧਾ ਮੱਥਾ ਟੇਕਿਆ ਅਤੇ ਬਾਬਾ ਜੀ ਨੇ ਉਨ੍ਹਾਂ ਦੀ ਪਿੱਠ 'ਤੇ ਹੱਥ ਰੱਖਿਆ। ਇਸ ਦੌਰਾਨ ਸੰਗਤ ਉੱਚੀ-ਉੱਚੀ ਰੋਣ ਲੱਗੀ ਤਾਂ ਬਾਬਾ ਜੀ ਨੇ ਸੰਗਤ ਨੂੰ ਉਂਗਲ ਨਾਲ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਪਰ ਸੰਗਤ ਦੇ ਹੰਝੂ ਨਹੀਂ ਰੁਕ ਰਹੇ ਸਨ। ਫਿਰ ਨਵਾਂ ਹਜ਼ੂਰ ਆਪਣੀ ਸੀਟ 'ਤੇ ਬੈਠ ਗਏ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫਤਰ ਰਹਿਣਗੇ ਬੰਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News