ਅੱਜ ਦੂਜੇ ਦਿਨ ਵੀ ਜਾਰੀ ਰਿਹਾ ਧਰਨਾ; ਪ੍ਰਸ਼ਾਸਨ ਤੇ ਧਰਨਾਕਾਰੀਆਂ ਦੀ ਬੈਠਕ ਬੇਸਿੱਟਾ ਰਹੀ

Tuesday, Sep 15, 2020 - 06:15 PM (IST)

ਬਾਬਾ ਬਕਾਲਾ ਸਾਹਿਬ (ਰਾਕੇਸ਼) : ਵੱਖ-ਵੱਖ ਕਿਸਾਨ, ਮਜ਼ਦੂਰ ਤੇ ਸੰਘਰਸ਼ੀਲ ਜਥੇਬੰਦੀਆਂ ਵਲੋਂ ਤਿੰਨ ਬਿੱਲ ਆਰਡੀਨੈੱਸ ਦੇ ਵਿਰੋਧ 'ਚ ਬੀਤੇ ਕੱਲ੍ਹ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ 'ਤੇ ਸਥਿਤ ਦਰਿਆ ਬਿਆਸ ਵਿਖੇ ਭਾਰੀ ਇਕੱਠ ਕਰਕੇ ਜਾਮ ਲਾਇਆ ਹੋਇਆ ਸੀ, ਜੋ ਅੱਜ ਦੂਸਰੇ ਦਿਨ ਵੀ ਲਗਾਤਾਰ ਜਾਰੀ ਰਿਹਾ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ, ਐੱਸ. ਐੱਸ. ਪੀ. ਦਿਹਾਤੀ ਧਰੁਵ ਦਹੀਆ ਵਲੋਂ ਧਰਨਾਕਾਰੀਆਂ ਨਾਲ ਕੀਤੀ ਗੱਲਬਾਤ ਬੇਸਿੱਟਾ ਰਹੀ।

ਇਹ ਵੀ ਪੜ੍ਹੋ : ਬੇਦਰਦ ਸਹੁਰਿਆਂ ਨੇ ਗਰਭਵਤੀ ਨੂੰਹ ਨੂੰ ਕੱਢ ਦਿੱਤਾ ਸੀ ਘਰੋ, ਮਾਸੂਮ ਪੋਤੀ ਨੂੰ ਵੇਖ ਵੀ ਨਾਲ ਪਿਗਲਿਆਂ ਦਿਲ

ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਆਪਣਾ ਧਰਨਾ ਚੁੱਕ ਕੇ ਟ੍ਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਬੇਨਤੀ ਕੀਤੀ ਗਈ ਪਰ ਸੰਘਰਸ਼ੀਲ ਕਮੇਟੀਆਂ ਇਹ ਮੰਨਣ ਨੂੰ ਤਿਆਰ ਨਾ ਹੋਈਆ ਤੇ ਆਪਣੇ ਧਰਨੇ ਨੂੰ ਦਿਨ-ਰਾਤ ਜਾਰੀ ਰੱਖਿਆ। ਅੱਜ ਦੂਸਰੇ ਦਿਨ ਆੜ੍ਹਤੀ ਐਸੋਸੀਏਸ਼ਨ ਰਈਆ ਦੇ ਪ੍ਰਧਾਨ ਰਾਜਨ ਵਰਮਾ ਤੇ ਰਾਜੂ ਭੰਡਾਰੀ ਦੀ ਅਗਵਾਈ ਹੇਠ ਰਈਆ, ਜੰਡਿਆਲਾ, ਮਜੀਠਾ ਤੇ ਅੰਮ੍ਰਿਤਸਰ ਤੋਂ ਸੈਂਕੜੇ ਆੜ•ਤੀਆਂ ਨੇ ਵੀ ਧਰਨੇ 'ਚ ਸ਼ਮੂਲੀਅਤ ਕੀਤੀ।

ਇਹ ਵੀ ਪੜ੍ਹੋ :  ਸ਼ਰਮਨਾਕ: ਕੁੱਤਿਆਂ ਦੀ ਲੜਾਈ ਕਰਵਾ ਮਜ਼ੇ ਲੈਂਦੇ ਸੀ ਲੋਕ, ਦਰਜ ਹੋਇਆ ਮਾਮਲਾ (ਵੀਡੀਓ)


Baljeet Kaur

Content Editor

Related News