ਬਾਬਾ ਬਕਾਲਾ ਸਾਹਿਬ ਵਿਖੇ ਪੰਜਾਬ ਨੈਸ਼ਨਲ ਬੈਂਕ ਨੂੰ ਲੁੱਟਣ ਆਏ ਸੀ ਲੁਟੇਰੇ, ਖਜ਼ਾਨਚੀ ਨੇ ਇੰਝ ਦੌੜਾਏ

Friday, Feb 25, 2022 - 03:58 PM (IST)

ਬਾਬਾ ਬਕਾਲਾ ਸਾਹਿਬ ਵਿਖੇ ਪੰਜਾਬ ਨੈਸ਼ਨਲ ਬੈਂਕ ਨੂੰ ਲੁੱਟਣ ਆਏ ਸੀ ਲੁਟੇਰੇ, ਖਜ਼ਾਨਚੀ ਨੇ ਇੰਝ ਦੌੜਾਏ

ਬਾਬਾ ਬਕਾਲਾ ਸਾਹਿਬ (ਅਠੌਲ਼ਾ) - ਬਾਬਾ ਬਕਾਲਾ ਸਾਹਿਬ ਵਿਖੇ ਅੱਜ ਪੰਜਾਬ ਨੈਸ਼ਨਲ ਬੈਂਕ ਨੂੰ ਚਾਰ ਹਥਿਆਰਬੰਦ ਲੁਟੇਰਿਆਂ ਵੱਲੋਂ ਲੁੱਟਣ ਦੀ ਕੋਸ਼ਿਸ਼ ਖਜ਼ਾਨਚੀ ਵੱਲੋਂ ਨਾਕਾਮ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਮਿਲੀ ਜਾਣਕਾਰੀ ਅਨੁਸਾਰ ਮੋਟਰਸਾਇਕਲ ’ਤੇ ਸਵਾਰ ਕੁਝ ਹਥਿਆਰਬੰਦ ਲੁਟੇਰੇ ਦੁਪਹਿਰ 1 ਵਜੇ ਦੇ ਕਰੀਬ ਪੰਜਾਬ ਨੈਸ਼ਨਲ ਬੈਂਕ ਅੰਦਰ ਦਾਖ਼ਲ ਹੋ ਗਏ। ਲੁਟੇਰਿਆਂ ਨੂੰ ਵੇਖਦੇ ਸਾਰ ਬੈਂਕ ਦੇ ਖਜ਼ਾਨਚੀ ਪਲਵਿੰਦਰ ਸਿੰਘ ਵੱਲੋਂ ਹੂਟਰ ਵਜਾ ਦਿੱਤਾ ਗਿਆ ਅਤੇ ਇਕ ਲੁਟੇਰੇ ਨੂੰ ਜੱਫਾ ਮਾਰ ਲਿਆ। 

ਇਸ ਘਟਨਾ ਦੌਰਾਨ ਜਦੋਂ ਦੂਜਾ ਲੁਟੇਰਾ ਗੋਲੀ ਚਲਾਉਣ ਲੱਗਾ ਤਾਂ ਉਸ ਵੱਲੋਂ ਗੋਲੀ ਚੱਲ ਨਾ ਸਕੀ, ਜਿਸ ਕਾਰਨ ਪੂਰੇ ਬੈਂਕ ’ਚ ਰੌਲਾ ਪੈ ਗਿਆ। ਰੌਲਾ ਪੈਣ ’ਤੇ ਲੁਟੇਰੇ ਦੋ ਮੋਟਰ ਸਾਇਕਲ ਛੱਡਕੇ ਫ਼ਰਾਰ ਹੋਣ ’ਚ ਕਾਮਯਾਬ ਹੋ ਗਏ। ਬੈਂਕ ਮੈਨੇਜਰ ਸੰਦੀਪ ਕੁਮਾਰ ਨੇ ਦੱਸਿਆ ਕਿ ਲੁਟੇਰੇ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵੱਲੋਂ ਗੋਲੀ ਚੱਲੀ ਨਹੀਂ। 

ਘਟਨਾ ਦੀ ਸੂਚਨਾ ਮਿਲਣ ’ਤੇ ਸ. ਹਰਕ੍ਰਿਸ਼ਨ ਸਿੰਘ ਡੀ.ਐੱਸ.ਪੀ. ਬਾਬਾ ਬਕਾਲਾ ਸਾਹਿਬ ਵੱਡੀ ਗਿਣਤੀ ਵਿੱਚ ਪੁਲਸ ਮੁਲਾਜ਼ਮਾਂ ਸਮੇਤ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਇਸ ਮਾਮਲੇ ਦੇ ਸਬੰਧ ’ਚ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। 
 


author

rajwinder kaur

Content Editor

Related News