ਬਾਬਾ ਬਕਾਲਾ ਸਾਹਿਬ ''ਚ ਕੋਰੋਨਾ ਨੇ ਦਿੱਤੀ ਮੁੜ ਦਸਤਕ, 5 ਲੋਕਾਂ ਦੀ ਰਿਪੋਰਟ ਪਾਜ਼ੇਟਿਵ
Tuesday, Aug 04, 2020 - 05:13 PM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼) : ਕੋਰੋਨਾ ਪਾਜ਼ੇਟਿਵ ਮਹਾਮਾਰੀ ਨੇ ਇਕ ਵਾਰ ਫਿਰ ਬਾਬਾ ਬਕਾਲਾ ਸਾਹਿਬ 'ਚ ਆਪਣੀ ਦਸਤਕ ਦੇ ਦਿੱਤੀ ਹੈ। ਕਸਬੇ ਵਿਚਲੇ ਚਾਰ ਅਤੇ ਇਕ ਪਿੰਡ ਸੱਤੋਵਾਲ ਤੋਂ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਪੁਸ਼ਟੀ ਹੋਈ ਹੈ। ਇਸ ਨੂੰ ਲੈ ਕੇ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋਂ : ਪੰਜਾਬ 'ਚ ਜੰਮਿਆ 'ਪਲਾਸਟਿਕ ਬੇਬੀ', ਮੱਛੀ ਵਰਗਾ ਮੂੰਹ ਤੇ ਬੁੱਲ੍ਹ, ਰਹੱਸਮਈ ਢੰਗ ਨਾਲ ਉਤਰ ਜਾਂਦੀ ਹੈ ਚਮੜੀ
ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਜੇ ਭਾਟੀਆ ਨੇ ਦੱਸਿਆ ਕਿ ਬਾਬਾ ਬਕਾਲਾ ਸਾਹਿਬ ਦੇ ਵਸਨੀਕ ਜੋ ਕਿ ਸਬਜ਼ੀ, ਦੁੱਧ ਦਹੀ ਅਤੇ ਫਲ ਆਦਿ ਵੇਚਣ ਦਾ ਕੰਮ ਕਰਦੇ ਹਨ, ਦੇ ਕੋਵਿਡ-19 ਦੇ ਸੈਂਪਲ ਲਏ ਜਾਣ ਤੋਂ ਬਾਅਦ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਜਦਕਿ ਇਕ ਹੋਰ ਮਰੀਜ਼ ਜੋ ਕਿ ਪਿੰਡ ਸੱਤੋਵਾਲ ਦਾ ਵਸਨੀਕ ਹੈ ਅਤੇ ਗੁਜਰਾਤ ਤੋਂ ਆਇਆ ਹੈ, ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਪਾਜ਼ੇਟਿਵ ਪਾਏ ਗਏ ਮਰੀਜ਼ਾਂ ਨੂੰ ਇਲਾਜ਼ ਲਈ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਭੇਜ ਦਿਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋਂ : ਵੱਡੀ ਵਾਰਦਾਤ: ਫੇਸਬੁੱਕ 'ਤੇ ਕੀਤੇ ਕੁਮੈਂਟ ਤੋਂ ਬੌਖਲਾਇਆ ਸਾਬਕਾ ਫ਼ੌਜੀ, ਕਰ ਦਿੱਤਾ ਕਤਲ