ਭੂਤਾਂ ਦੇ ਨਾਂ ''ਤੇ ਕੁੜੀ ਦੀ ਇੱਜ਼ਤ ਨਾਲ ਖੇਡਿਆ ਬਾਬਾ, ਗ੍ਰਿਫਤਾਰ

Thursday, Mar 28, 2019 - 09:34 AM (IST)

ਭੂਤਾਂ ਦੇ ਨਾਂ ''ਤੇ ਕੁੜੀ ਦੀ ਇੱਜ਼ਤ ਨਾਲ ਖੇਡਿਆ ਬਾਬਾ, ਗ੍ਰਿਫਤਾਰ

ਖੰਨਾ (ਸੁਨੀਲ) : ਪੁਲਸ ਨੇ ਇਕ ਪੀੜਤਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਗੌਰਵ ਭਗਤ ਪੁੱਤਰ ਮਨੋਹਰ ਲਾਲ ਵਾਸੀ ਖੰਨਾ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਕੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਬੀਮਾਰ ਚੱਲ ਰਹੀ ਸੀ, ਜਿਸ ਕਾਰਨ ਉਸ ਦੇ ਕਿਸੇ ਰਿਸ਼ਤੇਦਾਰ ਨੇ ਦੱਸਿਆ ਕਿ ਉਪਰੋਕਤ ਕਥਿਤ ਦੋਸ਼ੀ ਬਾਬਾ ਜੋ ਚੌਂਕੀ ਲਾਉਂਦਾ ਹੈ , ਉੱਥੇ ਜਾਣ 'ਤੇ ਉਹ ਉਸ ਦੀ ਬੀਮਾਰੀ ਦਾ ਹੱਲ ਕਰ ਦੇਵੇਗਾ, ਜਿਸ 'ਤੇ ਤਰੀਕ 17 ਮਾਰਚ ਨੂੰ ਪਰਿਵਾਰਕ ਮੈਂਬਰ ਉਸ ਨੂੰ ਮੱਥਾ ਟਿਕਵਾਉਣ ਲਈ ਉਪਰੋਕਤ ਕਥਿਤ ਮੁਲਜ਼ਮ ਦੇ ਘਰ ਲੈ ਆਏ। ਕਥਿਤ ਮੁਲਜ਼ਮ ਨੇ ਆਪਣੇ ਘਰ 'ਚ ਬਣਾਏ ਮੰਦਰ 'ਚ ਸ਼ਿਕਾਇਤਕਰਤਾ ਦਾ ਮੱਥਾ ਟਿਕਵਾਉਣ ਉਪਰੰਤ ਉਸ ਨੂੰ ਪ੍ਰਸ਼ਾਦ ਵੀ ਦਿੱਤਾ।

ਇਸ ਪ੍ਰਕਾਰ 20 ਮਾਰਚ ਨੂੰ ਫਿਰ ਬਾਬੇ ਦੇ ਕਹਿਣ 'ਤੇ ਉਸ ਨੂੰ ਖੰਨਾ ਲਿਆਂਦਾ ਗਿਆ ਅਤੇ ਉਸ ਦਾ ਮੱਥਾ ਟਿਕਵਾਇਆ। ਇਸ 'ਚ ਮੁਲਜ਼ਮ ਨੇ ਦੱਸਿਆ ਕਿ ਉਸ ਦੇ ਸਰੀਰ 'ਚ ਭੂਤ-ਪ੍ਰੇਤ ਦਾ ਵਾਸ ਹੈ। ਇਸ ਦੌਰਾਨ ਫਿਰ ਉਸ ਨੇ 21 ਮਾਰਚ ਨੂੰ ਆਪਣੇ ਘਰ ਦੇ ਚੁਬਾਰੇ 'ਚ ਉਸ ਨੂੰ ਸੱਦਿਆ । ਉਸ ਸਮੇਂ ਸਾਰੇ ਪਰਿਵਾਰ ਦੇ ਮੈਂਬਰ ਘਰ 'ਚ ਹੇਠਾਂ ਬੈਠੇ ਸਨ ਅਤੇ ਬਾਬੇ ਨੇ ਫਿਰ ਤੋਂ ਭੂਤ-ਪ੍ਰੇਤ ਦਾ ਡਰਾਵਾ ਦਿੰਦੇ ਹੋਏ ਦੱਸਿਆ ਕਿ ਜੇਕਰ ਹੁਣ ਵੀ ਸਮਾਂ ਰਹਿੰਦੇ ਉਸ ਦੇ ਸਰੀਰ 'ਚੋਂ ਭੂਤ-ਪ੍ਰੇਤ ਨੂੰ ਨਾ ਕੱਢਿਆ ਗਿਆ ਤਾਂ ਉਸ ਦੀ ਜਾਨ ਨੂੰ ਖ਼ਤਰਾ ਹੈ ਅਤੇ ਉਸ ਦੇ ਨਾਲ ਨਾਲ ਉਸਦੇ ਪਰਿਵਾਰਕ ਮੈਬਰਾਂ ਦੀ ਵੀ ਜਾਨ ਨੂੰ ਖ਼ਤਰਾ ਹੈ ਅਤੇ ਆਉਣ ਵਾਲੇ ਕੁਝ ਘੰਟਿਆਂ 'ਚ ਕਿਸੇ ਨਾ ਕਿਸੇ ਦੀ ਮੌਤ ਵੀ ਹੋ ਸਕਦੀ ਹੈ। ਮੌਤ ਦਾ ਡਰ ਪਾ ਕੇ ਉਸ ਨੇ 22, 23 ਤੇ 24 ਮਾਰਚ ਨੂੰ ਲਗਾਤਾਰ ਉਸਦੇ ਨਾਲ ਸਰੀਰਕ ਸਬੰਧ ਬਣਾਏ। ਇਸ ਦੌਰਾਨ ਉਸ ਨੇ ਉਸ ਦੇ ਚੁੰਗਲ 'ਚੋਂ ਨਿਕਲਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੀ।

ਇਸ ਦੌਰਾਨ ਜਦੋਂ ਉਸ ਦੇ ਮਾਂ-ਬਾਪ ਉਸ ਨੂੰ ਲੈਣ ਆਏ ਤਾਂ ਮੁਲਜ਼ਮ ਉਸ ਨੂੰ ਕਾਰ 'ਚ ਬੈਠਾ ਕੇ ਨੈਣਾ ਦੇਵੀ ਲੈ ਗਿਆ। ਜਿਵੇਂ ਹੀ ਘਰ ਵਾਲਿਆਂ ਨੂੰ ਉਸਦੇ ਕਾਲੇ ਕਾਰਨਾਮਿਆਂ ਦੀ ਭਿਣਕ ਲੱਗੀ ਤਾਂ ਉਨ੍ਹਾਂ ਨੇ ਮੁਹੱਲਾ ਵਾਸੀਆਂ ਦੀ ਸਹਾਇਤਾ ਨਾਲ ਦਬਾਅ ਪਾਉਂਦੇ ਹੋਏ ਉਸ ਨੇ ਪਰਿਵਾਰ ਨੂੰ ਸੌਂਪ ਦਿੱਤਾ। ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ 'ਤੇ ਪੁਲਸ ਨੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News