ਬੀ. ਐੱਸ. ਐੱਫ. ਵੱਲੋਂ 10 ਕਰੋੜ ਦੀ ਹੈਰੋਇਨ ਬਰਾਮਦ

Sunday, Jan 19, 2020 - 09:35 PM (IST)

ਬੀ. ਐੱਸ. ਐੱਫ. ਵੱਲੋਂ 10 ਕਰੋੜ ਦੀ ਹੈਰੋਇਨ ਬਰਾਮਦ

ਮਮਦੋਟ, (ਸ਼ਰਮਾ, ਜਸਵੰਤ)- ਹਿੰਦ-ਪਾਕ ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ. ਵੱਲੋਂ 4 ਪੈਕੇਟ ਹੈਰੋਇਨ ਫੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਅਬੋਹਰ ਰੇਂਜ ਦੇ ਡੀ. ਆਈ. ਜੀ. ਟੀ. ਆਰ. ਮੀਨਾ ਨੇ ਦੱਸਿਆ ਕਿ ਬੀਤੀ ਰਾਤ ਮਮਦੋਟ ਇਲਾਕੇ 'ਚ 124 ਬਟਾਲੀਅਨ ਅਧੀਨ ਆਉਂਦੀ ਚੈੱਕ ਜੱਲੋ ਕੇ ਸਰਹੱਦ ਨੇੜੇ ਨਾਕੇ 'ਤੇ ਤਾਇਨਾਤ ਜਵਾਨਾਂ ਨੂੰ ਕੰਡਿਆਲੀ ਤਾਰ ਤੋਂ ਪਾਰ ਪਾਕਿਸਤਾਨ ਵਾਲਿਓਂ ਪਾਸਿਓਂ ਹਿਲਜੁਲ ਦਿਖਾਈ ਦਿੱਤੀ ਤਾਂ ਬੀ. ਐੱਸ. ਐੱਫ. ਦੇ ਜਵਾਨ ਮੁਸਤੈਦ ਹੋ ਗਏ । ਜਵਾਨਾਂ ਨੇ ਦੇਖਿਆ ਕਿ ਕੋਈ ਆਦਮੀ ਕੰਡਿਆਲੀ ਤਾਰ ਦੇ ਨੇੜੇ ਕੋਈ ਵਸਤੂ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜਵਾਨਾਂ ਨੇ ਉਸ ਨੂੰ ਲਲਕਾਰਿਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤਾਂ ਉਕਤ ਵਿਅਕਤੀ ਸੰਘਣੀ ਧੁੰਦ ਦਾ ਫਾਇਦਾ ਉਠਾਉਂਦਾ ਹੋਇਆ ਪਿੱਛੇ ਪਾਕਿਸਤਾਨ ਨੂੰ ਦੌੜ ਗਿਆ, ਜਦਕਿ ਸਵੇਰੇ 124 ਬਟਾਲੀਅਨ ਦੇ ਕਮਾਂਡੈਂਟ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਬੀ. ਐੱਸ. ਐੱਫ. ਨੇ ਉਸ ਜਗ੍ਹਾ 'ਤੇ ਸਰਚ ਅਭਿਆਨ ਚਲਾਇਆ ਤਾਂ ਉਸ ਜਗ੍ਹਾ ਤੋਂ 4 ਪੈਕੇਟ ਹੈਰੋਇਨ ਬਰਾਮਦ ਹੋਈ, ਜਿਸ ਦਾ ਵਜ਼ਨ 2 ਕਿਲੋ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 10 ਕਰੋੜ ਦੱਸੀ ਹੈ।


author

Bharat Thapa

Content Editor

Related News