ਸਵਾਇਨ ਫਲੂ ਦੇ ਲੱਛਣਾਂ ਸੰਬੰਧੀ ਸਿਹਤ ਵਿਭਾਗ ਨੇ ਲਾਇਆ ਜਾਗਰੂਕਤਾ ਕੈਂਪ
Saturday, Jan 13, 2018 - 01:44 PM (IST)
ਜ਼ੀਰਾ ( ਅਕਾਲੀਆਂਵਾਲਾ ) - ਸਵਾਇਨ ਫਲੂ ਦੇ ਵਧ ਰਹੇ ਖਤਰੇ ਸੰਬੰਧੀ ਲੋਕਾਂ ਨੂੰ ਇਸ ਦੇ ਲੱਛਣਾਂ ਪ੍ਰਤੀ ਜਾਗਰੂਕ ਕਰਨ ਲਈ ਪੀ. ਐਚ. ਸੀ. ਕੱਸੂਆਣਾ ਦੇ ਅਧੀਨ ਪੈਦੇ ਵੱਖ-ਵੱਖ ਪਿੰਡਾਂ ਦੇ ਸਿਹਤ ਕੇਦਰਾਂ ਵਿਚ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਡਾ. ਕਰਨਬੀਰ ਸਿੰਘ ਨੇ ਦੱਸਿਆ ਕਿ ਸਵਾਇਨ ਫਲੂ ਇਕ ਜਾਨਲੇਵਾ ਖਤਰਨਾਕ ਬਿਮਾਰੀ ਹੈ। ਵਿਕਰਮਜੀਤ ਸਿੰਘ ਬਲਾਕ ਐਜੋਕੇਂਟਰ ਨੇ ਕਿਹਾ ਕਿ ਲੱਛਣ ਖਾਂਸੀ, ਜੁਕਾਮ, ਸਿਰ ਦਰਦ ਜਾਂ 100 ਤੋਂ ਉਪਰ ਬੁਖਾਰ ਦੇ ਲੱਛਣ ਦਿਖਦੇ ਹਨ ਤਾਂ ਇਸਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਦੇ ਲਈ ਸਰਕਾਰੀ ਹਸਪਤਾਲ ਵੱਲੋਂ ਦਵਾਈ ਫ੍ਰੀ ਦਿੱਤੀ ਜਾਂਦੀ ਹੈ। ਇਸ ਮੌਕੇ ਮਨਜਿੰਦਰ ਸਿੰਘ, ਅੰਗਰੇਜ਼ ਸਿੰਘ ਆਦਿ ਮੈਂਬਰ ਹਾਜ਼ਰ ਸਨ।
