ਨਰਿੰਦਰ ਚੁੱਘ ਐਕਸਪੋਰਟ ਐਵਾਰਡ ਨਾਲ ਸਨਮਾਨਿਤ
Wednesday, Dec 20, 2017 - 07:02 AM (IST)

ਲੁਧਿਆਣਾ (ਨੀਰਜ) - ਮਸ਼ਹੂਰ ਉਦਯੋਗਪਤੀ ਮਿਲੀਅਨ ਐਕਸਪੋਰਟਰ ਪ੍ਰਾਈਵੇਟ ਲਿਮ. ਦੇ ਐੱਮ. ਡੀ. ਨਰਿੰਦਰ ਚੁੱਘ ਨੂੰ ਭਾਰਤ ਸਰਕਾਰ ਦੀ ਸੰਸਥਾ ਏ. ਈ. ਪੀ. ਸੀ. (ਅਪੈਰਲ ਐਕਸਪੋਰਟ ਪ੍ਰਮੋਸ਼ਨ ਕੌਂਸਲ) ਨਵੀਂ ਦਿੱਲੀ ਵਲੋਂ ਵੱਧ ਤੋਂ ਵੱਧ ਐਕਸਪੋਰਟ ਕਰਨ ਲਈ ਜੇਤੂ ਐਲਾਨ ਕੀਤਾ ਗਿਆ ਹੈ।
ਇਸ ਐਵਾਰਡ ਨੂੰ 50 ਤੋਂ 100 ਕਰੋੜ ਨਿਰਯਾਤ ਦੀ ਕੈਟਾਗਰੀ 'ਚ ਰੱਖਿਆ ਗਿਆ ਸੀ, ਜਿਸ ਵਿਚ 99 ਕਰੋੜ ਦੇ ਉਚ ਨਿਰਯਾਤ ਲਈ ਉਨ੍ਹਾਂ ਨੂੰ ਸਿਲਵਰ ਟਰਾਫੀ ਨਾਲ ਨਿਵਾਜਿਆ ਗਿਆ। ਇਹ ਐਵਾਰਡ ਸਾਲ 2016-17 ਦੇ ਬਿਹਤਰੀਨ ਤੇ ਵੱਧ ਤੋਂ ਵੱਧ ਐਕਸਪੋਰਟ ਲਈ ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਈਰਾਨੀ ਤੇ ਕੇਂਦਰੀ ਕੱਪੜਾ ਰਾਜ ਮੰਤਰੀ ਅਜੇ ਟਮਟਾ ਵਲੋਂ ਦਿੱਤਾ ਗਿਆ। ਇਸ ਐਵਾਰਡ ਨੂੰ ਮਿਲੀਅਨ ਐਕਸਪੋਰਟਰ ਦੇ ਐੱਮ. ਡੀ. ਨਰਿੰਦਰ ਚੁੱਘ ਤੇ ਉਨ੍ਹਾਂ ਦੀ ਪਤਨੀ ਭਾਵਨਾ ਚੁੱਘ ਨੇ ਪ੍ਰਾਪਤ ਕੀਤਾ।