ਗ੍ਰਨੇਡ ਧਮਾਕਾ ਕਰਨ ਵਾਲੇ ਅਵਤਾਰ ਸਿੰਘ ਨੂੰ ਫਿਰ ਕੀਤਾ ਅਦਾਲਤ 'ਚ ਪੇਸ਼

Saturday, Dec 01, 2018 - 04:15 PM (IST)

ਗ੍ਰਨੇਡ ਧਮਾਕਾ ਕਰਨ ਵਾਲੇ ਅਵਤਾਰ ਸਿੰਘ ਨੂੰ ਫਿਰ ਕੀਤਾ ਅਦਾਲਤ 'ਚ ਪੇਸ਼

ਅਜਨਾਲਾ (ਰਮਨਦੀਪ) : ਰਾਜਾਸਾਂਸੀ ਦੇ ਨਿਰੰਕਾਰੀ ਭਵਨ 'ਚ ਹੋਏ ਗ੍ਰਨੇਡ ਧਮਾਕੇ ਦੇ ਮੁਲਜ਼ਮ ਅਵਤਾਰ ਸਿੰਘ ਨੂੰ ਅੱਜ ਫਿਰ ਤੋਂ ਅਦਾਲਤ 'ਚੇ ਪੇਸ਼ ਕੀਤਾ ਗਿਆ, ਜਿੱਥੇ ਉਸ ਅੱਜ ਨੂੰ ਚਾਰ ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਇਸ ਤੋਂ ਪਹਿਲਾਂ ਅਵਤਾਰ ਸਿੰਘ ਨੂੰ ਪੁਲਸ ਨੇ ਕਾਬੂ ਕਰਕੇ ਸੱਤ ਦਿਨ ਦਾ ਰਿਮਾਂਡ ਲਿਆ ਸੀ, ਜਿਸ ਨੂੰ ਅੱਜ ਦੁਬਾਰਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਡਿਊਟੀ ਮੈਜਿਸਟਰੇਟ ਮੈਡਮ ਗੀਤਾ ਰਾਣੀ ਜੱਜ ਅਜਨਾਲਾ ਦੀ ਕੋਰਟ 'ਚ ਪੇਸ਼ ਕੀਤਾ ਗਿਆ।


author

Anuradha

Content Editor

Related News