ਭਾਰਤ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਸੀ ਅੰਮ੍ਰਿਤਪਾਲ ਦਾ ਮੁੱਖ ਹੈਂਡਲਰ ਅਵਤਾਰ ਖੰਡਾ, ISI ਨਾਲ ਵੀ ਸਨ ਸੰਬੰਧ

Friday, Jun 16, 2023 - 06:38 PM (IST)

ਭਾਰਤ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਸੀ ਅੰਮ੍ਰਿਤਪਾਲ ਦਾ ਮੁੱਖ ਹੈਂਡਲਰ ਅਵਤਾਰ ਖੰਡਾ, ISI ਨਾਲ ਵੀ ਸਨ ਸੰਬੰਧ

ਜਲੰਧਰ/ਇੰਗਲੈਂਡ-ਲੰਡਨ ਵਿਚ ਭਾਰਤੀ ਹਾਈ ਕਮਿਸ਼ਨ 'ਚ 19 ਮਾਰਚ ਦੀ ਹਿੰਸਾ ਦੇ ਮੁੱਖ ਸਾਜਿਸ਼ਕਰਤਾ ਅਤੇ ਅੱਤਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁਖੀ ਅਵਤਾਰ ਸਿੰਘ ਖੰਡਾ ਦੀ ਵੀਰਵਾਰ ਬਰਮਿੰਘਮ ਦੇ ਸੈਂਡਵੈਲ ਹਸਪਤਾਲ ਵਿਚ ਮੌਤ ਹੋ ਗਈ ਸੀ। ਖੰਡਾ ਕੁਝ ਦਿਨਾਂ ਤੋਂ ਸਖ਼ਤ ਬੀਮਾਰ ਸੀ ਅਤੇ ਬਰਮਿੰਘਮ ਦੇ ਸਿਟੀ ਹਸਪਤਾਲ ਵਿੱਚ ਜੇਰੇ ਇਲਾਜ ਸੀ । ਸੂਤਰਾਂ ਮੁਤਾਬਕ ਖੰਡਾ ਨੂੰ ਕੈਂਸਰ ਦੀ ਬਿਮਾਰੀ ਸੀ, ਜੋ ਉਸ ਦੀ ਮੌਤ ਦਾ ਕਾਰਨ ਬਣੀ ਦੱਸੀ ਜਾਂਦੀ ਹੈ। ਖਾਲਿਸਤਾਨੀ ਅੱਤਵਾਦੀ ਅਵਤਾਰ ਸਿੰਘ ਖੰਡਾ ਅੰਮ੍ਰਿਤਪਾਲ ਦਾ ਕਰੀਬੀ ਰਹਿ ਚੁੱਕਾ ਹੈ। ਸੂਤਰਾਂ ਮੁਤਾਬਕ ਅਵਤਾਰ ਸਿੰਘ ਖੰਡਾ ਨੂੰ ਯੂ. ਕੇ. ਵਿੱਚ ਸ਼ੱਕੀ ਹਾਲਤ 'ਚ ਜ਼ਹਿਰ ਦਿੱਤਾ ਗਿਆ ਹੈ। ਖੰਡਾ ਉਹੀ ਅੱਤਵਾਦੀ ਹੈ, ਜਿਸ ਨੇ ਅੰਮ੍ਰਿਤਪਾਲ ਨੂੰ 37 ਦਿਨਾਂ ਤੱਕ ਲੁਕਣ ਵਿੱਚ ਮਦਦ ਕੀਤੀ ਸੀ। 

ਖਾਲਿਸਤਾਨੀ ਸਮਰਥਕ ਅੱਤਵਾਦੀ ਅਵਤਾਰ ਸਿੰਘ ਖੰਡਾ ਬ੍ਰਿਟੇਨ 'ਚ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਚੀਫ਼ ਬਣ ਗਿਆ ਸੀ ਅਤੇ ਉਥੇ ਸੰਗਠਨ ਨੂੰ ਮਜ਼ਬੂਤ ਕਰ ਰਿਹਾ ਸੀ। ਖੰਡਾ ਦੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਨਾਲ ਡੂੰਘੇ ਸੰਬੰਧ ਸਨ। ਉਹ ਭਾਰਤ ਵਿਰੋਧੀ ਕਈ ਗਤੀਵਿਧੀਆਂ ਵਿੱਚ ਵੀ ਸ਼ਾਮਲ ਰਹਿ ਚੁੱਕਾ ਸੀ। ਦੱਸ ਦਈਏ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ 1986 ਵਿੱਚ ਬਣਾਈ ਗਈ ਸੀ। ਲੰਡਨ ਸਥਿਤ ਜਦੋਂ ਭਾਰਤੀ ਹਾਈ ਕਮਿਸ਼ਨ 'ਤੇ ਹਮਲਾ ਕੀਤਾ ਗਿਆ ਸੀ, ਉਸ ਸਮੇਂ ਦੀਆਂ ਜੋ ਵੀਡੀਓਜ਼ ਸਾਹਮਣੇ ਆਈਆਂ ਹਨ, ਉਨ੍ਹਾਂ ਵਿਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਵਿਚਾਲੇ, ਨਾਰੰਗੀ ਪਗੜੀ ਪਹਿਨੇ ਇਕ ਵਿਅਕਤੀ ਨੂੰ ਇਮਾਰਤ ਦੀਆਂ ਕੰਧਾਂ ਨੂੰ ਟੱਪਦੇ ਹੋਏ ਅਤੇ ਭਾਰਤੀ ਝੰਡੇ ਨੂੰ ਹੇਠਾਂ ਖਿੱਚਦੇ ਹੋਏ ਵੇਖਿਆ ਗਿਆ, ਉਹੀ ਸ਼ਖ਼ਸ ਅਵਤਾਰ ਸਿੰਘ ਖੰਡਾ ਸੀ।  ਖੰਡਾ ਉਸ ਸੰਗਠਨ ਦਾ ਮੁਖੀ ਸੀ, ਜਿਸ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਸੰਗਠਨ ਐਲਾਨਿਆ ਹੋਇਆ ਹੈ। 

ਇਹ ਵੀ ਪੜ੍ਹੋ- ਭਾਰਤੀ ਫ਼ੌਜ ਦੇ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ

PunjabKesari

1980 ਅਤੇ 90  ਦੇ ਦਹਾਕੇ ਦੌਰਾਨ ਕਦੇ-ਕਦੇ ਕਸ਼ਮੀਰ ਵਿਚ ਵੱਖਵਾਦੀਆਂ ਦੇ ਨਾਲ ਮਿਲ ਕੇ ਕੇ. ਐੱਲ. ਐੱਫ਼., ਭਾਰਤ ਵਿਚ ਫ਼ੌਜੀ ਟਿਕਾਣਿਆਂ 'ਤੇ ਕਈ ਬੰਬ ਧਮਾਕਿਆਂ ਲਈ ਜ਼ਿੰਮੇਵਾਰ ਸੀ। ਜੇ.ਕੇ.ਐੱਲ.ਐੱਫ਼. ਉਨ੍ਹਾਂ ਸਿੱਖ ਗਰੁੱਪਾਂ ਵਿਚ ਸ਼ਾਮਲ ਸੀ, ਜਿਨ੍ਹਾਂ ਨੇ 1991 ਵਿਚ ਨਵੀਂ ਦਿੱਲੀ ਵਿਚ ਰੋਮਾਨਿਆਈ ਇੰਚਾਰਜ ਡੀ 'ਏਫੇਅਰ' ਲਿਵਿਊ ਰਾਡੂ ਦੇ ਅਗਵਾ ਹੋਣ ਦੀ ਜ਼ਿੰਮੇਵਾਰੀ ਲਈ ਸੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੂੰ ਰਿਹਾਅ ਕੀਤਾ ਕਰ ਦਿੱਤਾ ਗਿਆ ਸੀ। ਖਾਲਿਸਤਾਨ ਲਿਬਰੇਸ਼ਨ ਫੋਰਸ ਦੀਆਂ ਜੜ੍ਹਾਂ ਲੰਡਨ ਵਿਚ ਹਨ, ਜਿਨ੍ਹਾਂ ਨੂੰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਸਪੋਰਟ ਕਰਦਾ ਰਹਿੰਦਾ ਹੈ। ਭਾਰਤੀ ਏਜੰਸੀਆਂ ਦੀ ਰਿਪੋਰਟ ਮੁਤਾਬਕ ਅਵਤਾਰ ਖੰਡਾ ਦੇ ਵੀ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਨਾਲ ਡੂੰਘੇ ਰਿਸ਼ਤੇ ਰਹੇ ਹਨ, ਜਿਸ 'ਤੇ ਭਾਰਤੀ ਏਜੰਸੀਆਂ ਨੇ ਬ੍ਰਿਟੇਨ ਦੇ ਗੁਰਦੁਆਰਿਆਂ ਅੰਦਰ ਆਈ.ਈ.ਡੀ. ਟਰੇਨਿੰਗ ਦੇਣ ਦਾ ਲਗਾਇਆ ਸੀ। ਖੰਡਾ ਪਾਬੰਦੀਸ਼ੁਦਾ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਨੇਤਾ ਪਰਮਜੀਤ ਸਿੰਘ ਪੰਮਾ ਦਾ ਭਰੋਸੇਮੰਦ ਸਾਥੀ ਸੀ। ਖਾਲਿਸਤਾਨੀ ਅੱਤਵਾਦੀ ਅਵਤਾਰ ਸਿੰਘ ਖੰਡਾ ਨੇ ਹੀ ਅੰਮ੍ਰਿਤਪਾਲ ਸਿੰਘ ਨੂੰ ਮਿਸ਼ਨ ਖਾਲਿਸਤਾਨ ਲਈ ਟ੍ਰੇਨਿੰਗ ਦਿੱਤੀ ਸੀ। 

ਇਹ ਵੀ ਪੜ੍ਹੋ- ਲਿਫ਼ਟ ਦੇ ਬਹਾਨੇ ਔਰਤਾਂ ਵੱਲੋਂ ਕੀਤੇ ਕਾਰੇ ਨੇ ਭੰਬਲਭੂਸੇ 'ਚ ਪਾਇਆ ਡਰਾਈਵਰ, ਮਾਮਲਾ ਕਰੇਗਾ ਹੈਰਾਨ

ਅੰਮ੍ਰਿਤਪਾਲ ਦਾ ਮੁੱਖ ਹੈਂਡਲਰ ਅਤੇ ਬੰਬ ਬਣਾਉਣ ਵਿਚ ਮਾਹਰ ਸੀ ਅਵਤਾਰ ਖੰਡਾ 
ਅਵਤਾਰ ਸਿੰਘ ਖੰਡਾ ਕੇ. ਐੱਲ. ਐੱਫ਼ ਦਾ ਮੁਖੀ ਸੀ ਅਤੇ ਉਸ ਨੂੰ ਬੰਬ ਬਣਾਉਣ ਵਿਚ ਐਕਸਪਰਟ ਵੀ ਕਿਹਾ ਜਾਂਦਾ ਸੀ। ਲੰਡਨ ਵਿਚ ਭਾਰਤੀ ਕਮਿਸ਼ਨ ਵਿਚ 19 ਮਾਰਚ ਨੂੰ ਹੋਈ ਹਿੰਸਾ ਦਾ ਮੁਖੀ ਸੀ। ਏਜੰਸੀਆਂ ਮੁਤਾਬਕ ਅਵਤਾਰ ਸਿੰਘ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਸਾਥੀ ਅਤੇ ਉਸ ਦਾ ਮੁੱਖ ਹੈਂਡਲਰ ਸੀ। ਖੰਡਾ ਨੂੰ ਬ੍ਰਿਟਿਸ਼ ਅਧਿਕਾਰੀਆਂ ਨੇ ਮਾਰਚ ਵਿਚ ਅੰਮ੍ਰਿਤਪਾਲ 'ਤੇ ਕਾਰਵਾਈ ਦੇ ਵਿਰੋਧ ਵਿਚ  ਆਪਣੇ ਸਮਰਥਕਾਂ ਨਾਲ ਭੰਨਤੋੜ ਕਰਨ ਦੇ ਸਿਲਸਿਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਬੁੱਧਵਾਰ ਨੂੰ ਐੱਨ. ਆਈ. ਏ. ਟਵਿੱਟਰ 'ਤੇ ਭਾਰਤੀ ਕਮਿਸ਼ਨ 'ਤੇ ਹਮਲੇ ਵਿਚ ਸ਼ਾਮਲ ਵਿਅਕਤੀਆਂ ਦੀ ਪਛਾਣ ਸੂਚਨਾ ਦੀ ਬੇਨਤੀ ਲਈ ਕੁਝ ਤਸਵੀਰਾਂ ਪਾਈਆਂ ਸਨ। ਇਨ੍ਹਾਂ ਤਸਵੀਰਾਂ ਵਿਚ ਖੰਡਾ ਦੀ ਤਸਵੀਰ ਵੀ ਸ਼ਾਮਲ ਸੀ। ਭਾਰਤੀ ਏਜੰਸੀਆਂ ਇਸ ਖਾਲਿਸਤਾਨ ਸਮਰਥਕ ਖ਼ਿਲਾਫ਼ ਲਗਾਤਾਰ ਸਬੂਤ ਇਕੱਠੇ ਕਰਨ ਵਿਚ ਲੱਗੀਆਂ ਹੋਈਆਂ ਸਨ। 

ਇਹ ਵੀ ਪੜ੍ਹੋ- ਭੋਗਪੁਰ ਵਿਖੇ ਗੁਰਦੁਆਰਾ ਸਾਹਿਬ 'ਚ ਹੋਈ ਖ਼ੂਨੀ ਝੜਪ, ਲੱਥੀਆਂ ਦਸਤਾਰਾਂ

ਐਨਕਾਊਂਟਰ 'ਚ ਮਾਰੇ ਗਏ ਸਨ ਖੰਡਾ ਦੇ ਪਿਤਾ ਤੇ ਚਾਚਾ 
ਇਥੇ ਇਹ ਵੀ ਦੱਸਣਯੋਗ ਹੈ ਕਿ ਅਵਤਾਰ ਸਿੰਘ ਖੰਡਾ ਦੇ ਚਾਚਾ ਬਲਵੰਤ ਸਿੰਘ ਨੂੰ 1988 ਵਿਚ ਸੁਰੱਖਿਆ ਬਲਾਂ ਨੇ ਇਕ ਐਨਕਾਊਂਟਰ ਵਿਚ ਮਾਰ ਦਿੱਤਾ ਸੀ। ਖੰਡਾ ਦੇ ਪੈਦਾ ਹੋਣ ਦੇ ਤਿੰਨ ਸਾਲ ਬਾਅਦ ਹੀ 3 ਮਾਰਚ 1991 ਨੂੰ ਉਸ ਦੇ ਪਿਤਾ ਕੁਲਵੰਤ ਸਿੰਘ ਖ਼ੁਖਰਾਣਾ ਦਾ ਵੀ ਸੁਰੱਖਿਆ ਬਲਾਂ ਨੇ ਐਨਕਾਊਂਟਰ ਕਰ ਦਿੱਤਾ ਸੀ। ਅਵਤਾਰ ਦੇ ਪਿਤਾ ਅਤੇ ਚਾਚਾ ਖਾਲਿਸਤਾਨੀ ਫੋਰਸ ਦੇ ਐਕਟਿਵ ਮੈਂਬਰ ਸਨ। ਅਵਤਾਰ ਦਾ ਮਾਮਾ ਗੁਰਜੰਟ ਸਿੰਘ ਬੁੱਧਸਿੰਘਵਾਲਾ ਖਾਲਿਸਤਾਨੀ ਲਿਬਰੇਸ਼ਨ ਫੋਰਸ ਦਾ ਮੁਖੀ ਸੀ। 22 ਸਾਲ ਦੀ ਉਮਰ ਵਿਚ ਅਵਤਾਰ ਸਿੰਘ ਯੂ.ਕੇ.ਵਿਚ ਪੜ੍ਹਾਈ ਲਈ ਚਲਾ ਗਿਆ ਸੀ। ਉਥੇ ਉਸ ਨੇ ਖਾਲਿਸਤਾਨੀ ਪੱਖ ਦੀ ਲਹਿਰ ਨੂੰ ਤੇਜ਼ ਕੀਤਾ। ਇਸ ਦੇ ਬਾਅਦ ਉਹ ਕਾਫ਼ੀ ਸਮੇਂ ਤੱਕ ਅਕਾਲੀ ਦਲ ਮਾਨ ਦਾ ਸਰਗਰਮ ਮੈਂਬਰ ਰਿਹਾ ਅਤੇ ਉਸ ਨੂੰ ਅਕਾਲੀ ਦਲ ਮਾਨ ਦਾ ਯੁਵਾ ਉਪ ਪ੍ਰਧਾਨ ਵੀ ਬਣਾਇਆ ਗਿਆ ਸੀ। 

ਰਿਪੁਦਮਨ ਸਿੰਘ ਤੋਂ ਲੈ ਕੇ ਪੰਜਵੜ ਦਾ ਹੋਇਆ ਕਤਲ, ਕਈ ਕੱਟੜਪੰਥੀ ਹੋਏ ਮੌਤ ਦਾ ਸ਼ਿਕਾਰ 
ਪਾਕਿਸਤਾਨ ਵਿਚ ਅੱਤਵਾਦੀ ਰਿੰਦਾ ਦੀ ਮੌਤ ਰਹੱਸਮਈ ਬਣੀ ਹੋਈ ਹੈ। ਉਸ ਦੀ ਮੌਤ 'ਤੇ ਕਿਹਾ ਜਾ ਰਿਹਾ ਸੀ ਫੂਡ ਪੁਆਜ਼ਨ ਹੋ ਗਈ ਹੈ। ਪਿਛਲੇ ਦਿਨੀਂ ਪਰਮਜੀਤ ਸਿੰਘ ਪੰਜਵੜ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵੈਂਕੁਵਰ ਵਿਚ ਕਨਿਸ਼ਕ ਜਹਾਜ਼ ਧਮਾਕੇ ਦੇ ਦੋਸ਼ੀ ਰਿਪੁਦਮਨ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਰੋਡੇ ਨੇ ਕਿਹਾ ਕਿ ਕੁਝ ਸਿੱਖ ਜਥੇਬੰਦੀਆਂ ਸ਼ੰਕਾ ਜਤਾਈ ਹੈ ਖੰਡਾ ਨੂੰ ਸਲੋ ਪੁਆਇਜ਼ਨ ਦਿੱਤਾ ਗਿਆ, ਜਿਸ ਦੇ ਚਲਦਿਆਂ ਉਸ ਨੂੰ ਇੰਨਾ ਜਲਦੀ ਦਰਦ ਸ਼ੁਰੂ ਹੋ ਗਿਆ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News