ਹਾਦਸੇ ’ਚ ਅਵਿਨਾਸ਼ ਰਾਏ ਖੰਨਾ ਦੇ ਭਤੀਜੇ ਦੀ ਮੌਤ

Monday, Feb 11, 2019 - 12:11 AM (IST)

ਹਾਦਸੇ ’ਚ ਅਵਿਨਾਸ਼ ਰਾਏ ਖੰਨਾ ਦੇ ਭਤੀਜੇ ਦੀ ਮੌਤ

ਗਡ਼੍ਹਸ਼ੰਕਰ,-ਰੇਲਵੇ ਰੋਡ ’ਤੇ ਅੱਜ ਦੁਪਹਿਰ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਟਰ ’ਤੇ ਸਵਾਰ ਸੁਮਿਤ ਖੰਨਾ (30) ਪੁੱਤਰ ਰਾਮ ਮੂਰਤੀ ਖੰਨਾ ਦੀ ਟਰੱਕ ਨਾਲ ਹੋਈ ਟੱਕਰ ’ਚ ਸੁਮਿਤ ਨੂੰ ਗੰਭੀਰ ਸੱਟਾਂ ਲੱਗੀਆਂ। ਜ਼ਖਮੀ ਸੁਮਿਤ ਨੂੰ ਪਹਿਲਾਂ ਸਰਕਾਰੀ ਹਸਪਤਾਲ, ਫ਼ਿਰ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ ਪਰ ਤਦ ਤੱਕ ਉਹ ਦਮ ਤੋੜ ਚੁੱਕਿਆ ਸੀ। ਮ੍ਰਿਤਕ ਸੁਮਿਤ ਖੰਨਾ ਸਾਬਕਾ ਸਾਂਸਦ ਅਵਿਨਾਸ਼ ਰਾਏ ਖੰਨਾ ਦਾ ਭਤੀਜਾ ਸੀ।


Related News