ਆਟੋ ਦੀ ਟੱਕਰ ਨਾਲ ਸਕੂਟਰੀ ਸਵਾਰ 18 ਸਾਲਾ ਲੜਕੀ ਦੀ ਮੌਤ
Wednesday, Jul 03, 2019 - 05:57 PM (IST)

ਪਠਾਨਕੋਟ (ਆਦਿਤਿਆ) : ਪਠਾਨਕੋਟ ਦੇ ਕਾਠ ਪੁਲ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਇਕ 18 ਸਾਲਾ ਲੜਕੀ ਦੀ ਮੌਤ ਹੋ ਗਈ, ਜਦਕਿ ਉਸ ਦੇ ਨਾਲ ਸਕੂਟਰੀ 'ਤੇ ਸਵਾਰ ਉਸ ਦੇ ਪੰਜ ਸਾਲਾ ਭਾਣਜੇ ਨੂੰ ਵੀ ਸੱਟਾਂ ਲੱਗੀਆਂ। ਮ੍ਰਿਤਕਾ ਦੀ ਪਹਿਚਾਣ ਰਜਨੀ ਦੇਵੀ ਨਿਵਾਸੀ ਸੈਲੀ ਕੁਲੀਆ ਦੇ ਰੂਪ 'ਚ ਹੋਈ ਹੈ।
ਹਾਦਸਾ ਉਸ ਸਮੇਂ ਹੋਇਆ ਜਦ ਰਜਨੀ ਮਾਰਕੀਟ ਤੋਂ ਵਾਪਸ ਸੈਲੀ ਕੁਲੀਆ ਆਪਣੇ ਘਰ ਜਾ ਰਹੀ ਸੀ ਕਿ ਇਸ ਦੌਰਾਨ ਇਕ ਆਟੋ ਚਾਲਕ ਨੇ ਉਸ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਪੰਜ ਸਾਲਾ ਬੱਚੇ ਨੂੰ ਬਚਾਉਣ ਦੇ ਚੱਕਰ ਵਿਚ ਰਜਨੀ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ 'ਚ ਗੰਭੀਰ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਆਟੋ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਆਟੋ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।