ਆਸਟ੍ਰੇਲੀਆ ਭੇਜਣ ਦੇ ਨਾਮ ’ਤੇ ਲੱਖਾਂ ਰੁਪਏ ਦੀ ਧੋਖਾਧੜੀ, ਇਕ ਦਰਜਨ ਵਿਅਕਤੀਆਂ ਖ਼ਿਲਾਫ ਕੇਸ ਦਰਜ

Saturday, Aug 10, 2024 - 06:01 PM (IST)

ਆਸਟ੍ਰੇਲੀਆ ਭੇਜਣ ਦੇ ਨਾਮ ’ਤੇ ਲੱਖਾਂ ਰੁਪਏ ਦੀ ਧੋਖਾਧੜੀ, ਇਕ ਦਰਜਨ ਵਿਅਕਤੀਆਂ ਖ਼ਿਲਾਫ ਕੇਸ ਦਰਜ

ਪਟਿਆਲਾ (ਬਲਜਿੰਦਰ) : ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਮ ’ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿਚ ਲਗਭਗ ਇੱਕ ਦਰਜਨ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿਚ ਰਣਜੀਤ ਸਿੰਘ ਪੁੱਤਰ ਆਤਮਾ ਸਿੰਘ, ਪ੍ਰਭਲੀਨ ਕੌਰ ਪੁੱਤਰ ਰਣਜੀਤ ਸਿੰਘ ਵਾਸੀ ਰਣਜੀਤ ਨਗਰ ਸਿਉਨਾ ਰੋਡ ਪਟਿਆਲਾ, ਨੁਜਹਤ ਪ੍ਰਵੀਨ ਪਤਨੀ ਮੁਹੰਮਦ ਨਾਸਿਰ ਅਲੀ ਵਾਸੀ ਬੈਂਬੂ ਬਜ਼ਾਰ ਰੋਡ ਸ਼ਿਵਾਜੀ ਨਗਰ ਬੈਂਗਲੁਰੂ ਕਰਨਾਟਕਾ, ਸੁਮੀ ਸੁਲੇਮਾਨ ਪਤਨੀ ਹਬੁਬੂ ਰਹਿਮਾਨ ਪੀ.ਐਮ ਆਦਿ ਸਮੇਤ ਲਗਭਗ ਇਕ ਦਰਜਨ ਵਿਅਕਤੀ ਸ਼ਾਮਲ ਹਨ। 

ਇਸ ਮਾਮਲੇ ਵਿਚ ਮਨਜੀਤ ਕੌਰ ਪਤਨੀ ਗੁਰਮੇਜ ਸਿੰਘ ਵਾਸੀ ਗੋਬਿੰਦ ਭਵਨ ਹੀਰਾ ਬਾਗ ਗਲੀ ਨੰ:2 ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀਆਂ ਨੇ ਉਸ ਦੇ ਲੜਕੇ ਨੂੰ ਵਿਦੇਸ਼ ਆਸਟਰੇਲੀਆ ਭੇਜਣ ਦਾ ਝਾਂਸਾ ਦੇ ਕੇ 21 ਲੱਖ ਰੁਪਏ ਲੈ ਲਏ ਅਤੇ ਨਵਜੋਤ ਸਿੰਘ ਨੂੰ ਦੁਬਈ ਭੇਜ ਕੇ ਉਥੋਂ ਆਸਟਰੇਲੀਆ ਭੇਜਣਾ ਸੀ। ਜਦੋਂ ਸ਼ਿਕਾਇਤਕਰਤਾ ਨੇ ਆਸਟਰੇਲੀਆ ਭੇਜਣ ਲਈ ਕਿਹਾ ਤਾਂ ਉਕਤ ਵਿਅਕਤੀਆਂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਉਸ ਦੇ ਲੜਕੇ ਦਾ ਪਾਸਪੋਰਟ ਵਾਪਸ ਕਰਕੇ ਉਸ ਨੂੰ ਵਾਪਸ ਭਾਰਤ ਭੇਜਿਆ। ਇਸ ਤੋਂ ਬਾਅਦ ਪੁਲਸ ਨੇ ਪੜਤਾਲ ਤੋਂ ਬਾਅਦ ਉਕਤ ਵਿਅਕਤੀਆਂ ਖ਼ਿਲਾਫ 406, 420, 506, 120 ਬੀ ਆਈ. ਪੀ. ਸੀ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


author

Gurminder Singh

Content Editor

Related News