27 ਅਗਸਤ ਨੂੰ ‘ਪੰਜਾਬ ਬੰਦ’ ਦੀ ਕਾਲ ਦੇ ਵਿਰੋਧ 'ਚ ਵਪਾਰ ਮੰਡਲ ਦਾ ਵੱਡਾ ਐਲਾਨ

Tuesday, Aug 25, 2026 - 02:52 PM (IST)

27 ਅਗਸਤ ਨੂੰ ‘ਪੰਜਾਬ ਬੰਦ’ ਦੀ ਕਾਲ ਦੇ ਵਿਰੋਧ 'ਚ ਵਪਾਰ ਮੰਡਲ ਦਾ ਵੱਡਾ ਐਲਾਨ

ਪਟਿਆਲਾ (ਮਨਦੀਪ ਜੋਸਨ) : ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਮੀਟਿੰਗ ਪ੍ਰਧਾਨ ਰਾਕੇਸ਼ ਗੁਪਤਾ ਦੀ ਅਗਵਾਈ ਹੇਠ ਹੋਈ, ਜਿਸ ’ਚ ਵਪਾਰੀਆਂ ਨੇ ਆਉਣ ਵਾਲੀ ਮੁਸ਼ਕਿਲਾਂ ਸਬੰਧੀ ਚਰਚਾ ਕਰਦਿਆਂ 27 ਅਗਸਤ ਨੂੰ ‘ਪੰਜਾਬ ਬੰਦ’ ਦੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾ ਰਹੀ ਕਾਲ ਦਾ ਪੁਰਜ਼ੋਰ ਵਿਰੋਧ ਕੀਤਾ। ਪ੍ਰਧਾਨ ਗੁਪਤਾ ਨੇ ਆਖਿਆ ਕਿ ਵਪਾਰੀਆਂ ਤੋਂ ਹਟ ਕੇ ਹਰ ਕਿਸੇ ਵਰਗ ਵੱਲੋਂ ਦੁਕਾਨਾਂ ਬੰਦ ਕਰਨ ਦੀ ਕਾਲ ਦਿੱਤੀ ਜਾਂਦੀ ਹੈ, ਜਿਸ ਨਾਲ ਦੁਕਾਨਦਾਰਾਂ ਦਾ ਕਾਫੀ ਨੁਕਸਾਨ ਹੁੰਦਾ ਹੈ ਜਦੋਂ ਕਿ ਇਸ ਨਾਲ ਦੁਕਾਨਦਾਰਾਂ ਦਾ ਕੋਈ ਮਤਲਬ ਨਹੀਂ ਹੁੰਦਾ। ਇਸ ਤਰ੍ਹਾਂ ਆਗਾਮੀ 27 ਅਗਸਤ ਨੂੰ ਵੀ ‘ਪੰਜਾਬ ਬੰਦ’ ਦੀ ਕਾਲ ਦਿੱਤੀ ਜਾ ਰਹੀ ਹੈ, ਜਿਸ ਦਾ ਉਹ ਵਿਰੋਧ ਕਰਦੇ ਹਨ। ਇਸ ਬੰਦ ਦੀ ਕਾਲ ਤੋਂ ਇਕ ਦਿਨ ਬਾਅਦ ਰੱਖੜੀ ਦਾ ਤਿਉਹਾਰ ਹੈ। ਜੇਕਰ ਦੁਕਾਨਾਂ ਬੰਦ ਹੁੰਦੀਆਂ ਹਨ ਤਾਂ ਵਪਾਰੀਆਂ ਦਾ ਕਾਫੀ ਨੁਕਸਾਨ ਹੋਵੇਗਾ।

ਇਹ ਵੀ ਪੜ੍ਹੋ : 27 ਅਗਸਤ ਦੇ ਮਹਾਂਬੰਦ ਦੌਰਾਨ 'ਸਮੂਹਿਕ ਛੁੱਟੀ' ਦਾ ਐਲਾਨ

ਉਨਾ ਕਿਹਾ ਕਿ ਜਦੋਂ ਕੋਈ ਵਰਗ ਪੰਜਾਬ ਬੰਦ ਜਾਂ ਪਟਿਆਲਾ ਬੰਦ ਦੀ ਕਾਲ ਦਿੰਦਾ ਹੈ ਤਾਂ ਵਪਾਰੀ ਵਰਗ ਮਜਬੂਰੀ ਜਾਂ ਡਰ ਦੇ ਮਾਹੌਲ ’ਚ ਆਪਣੀਆਂ ਦੁਕਾਨਾਂ ਬੰਦ ਕਰਦੇ ਹਨ, ਜਿਸ ਕਾਰਨ ਉਨ੍ਹਾਂ ’ਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਜੇਕਰ ਕੋਈ ਵੀ ਪੰਜਾਬ ਬੰਦ ਦੀ ਕਾਲ ਦੇਵੇ ਤਾਂ ਪਹਿਲਾਂ ਸਿੱਧਾ ਵਪਾਰ ਮੰਡਲ ਨਾਲ ਸੰਪਰਕ ਕਰੇ ਅਤੇ ਵਪਾਰ ਮੰਡਲ ਦੀ ਸਹਿਮਤੀ ਤੋਂ ਬਾਅਦ ਹੀ ਬੰਦ ਦੀ ਕਾਲ ਦੇਵੇ। ਉਨ੍ਹਾਂ ਕਿਹਾ ਕਿ ਵਪਾਰ ਮੰਡਲ ਦੇ ਸਮਰਥਨ ਤੋਂ ਬਿਨਾਂ ਕੋਈ ਵੀ ਵਪਾਰੀ ਆਪਣੀਆਂ ਦੁਕਾਨਾਂ ਨੂੰ ਕਿਸੇ ਦੇ ਕਹਿਣ ’ਤੇ ਬੰਦ ਨਾ ਕਰੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸੈਂਕੜੇ ਤੋਂ ਵੱਧ ਨਿਯੁਕਤੀਆਂ, ਸੂਚੀ ਆਈ ਸਾਹਮਣੇ

ਇਸ ਦੌਰਾਨ ਭਾਰਤ ਭੂਸ਼ਣ ਕਾਲਾ, ਬਲਬੀਰ ਚੰਦ ਸਿੰਗਲਾ, ਰਾਜੇਸ਼ ਗੁਪਤਾ ਮੀਨਾ, ਕ੍ਰਿਸ਼ਨ ਕੁਮਾਰ ਵਰਗਾ, ਜਸਵੀਰ ਸਿੰਘ, ਮਦਨ ਗੋਇਲ, ਭੁਪਿੰਦਰ ਸਿੰਘ, ਰਾਜਿੰਦਰ ਵਰਮਾ, ਮੋਹਨ ਲਾਲ, ਅਸ਼ੋਕ ਗਰਗ, ਰਾਕੇਸ਼ ਸ਼ਰਮਾ, ਗੋਪਾਲ ਸ਼ਰਮਾ, ਮੋਤੀ ਲਾਲ ਗਰਗ, ਜਸਵਿੰਦਰ ਸਿੰਘ, ਦਰਸ਼ਨ ਲਾਲ, ਅਰੂਨ ਭਾਰਦਵਾਜ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ : ਫਰੀਦਕੋਟ ਤੋਂ ਲਾਪਤਾ ਹੋਈਆਂ 3 ਕੁੜੀਆਂ ਮਹਾਰਾਸ਼ਟਰ 'ਚ ਮਿਲੀਆਂ, ਪੂਰਾ ਮਾਮਲਾ ਜਾਣ ਉਡਣਗੇ ਹੋਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News