ਚੋਰਾਂ ਦੀ ਪਾੜ ਲਾ ਕੇ ਬੈਂਕ ਲੁੱਟਣ ਦੀ ਕੋਸ਼ਿਸ਼ ਹੋਈ ਨਾਕਾਮ

08/09/2021 9:06:47 PM

ਸਮਾਲਸਰ(ਸੁਰਿੰਦਰ)- ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸੇਖਾਂ ਕਲਾਂ ਵਿਖੇ ਬੀਤੀ ਰਾਤ ਸਹਿਕਾਰੀ ਕੋ-ਆਪ੍ਰੇਟਿਵ ਬੈਂਕ ਦੀ ਬ੍ਰਾਂਚ ਨੂੰ ਪਿਛਲੇ ਪਾਸੇ ਖੇਤਾਂ ਵਾਲੀ ਸਾਈਡ ਤੋਂ ਪਾੜ ਲਗਾ ਕੇ ਲੁੱਟਣ ਦੀ ਕੋਸ਼ਿਸ਼ ਨਾਕਾਮ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਜਸਬਿੰਦਰ ਸਿੰਘ ਖਹਿਰਾ ਡੀ. ਐੱਸ. ਪੀ. ਬਾਘਾ ਪੁਰਾਣਾ, ਤ੍ਰਿਲੋਚਨ ਸਿੰਘ ਇੰਚਾਰਜ ਸੀ. ਆਈ. ਏ. ਸਟਾਫ਼ ਬਾਘਾ ਪੁਰਾਣਾ ਅਤੇ ਥਾਣਾ ਸਮਾਲਸਰ ਦੇ ਮੁੱਖ ਅਫਸਰ ਕੋਮਲਪ੍ਰੀਤ ਸਿੰਘ ਪੁਲਸ ਪਾਰਟੀ ਸਮੇਤ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।

PunjabKesari
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕੋਮਲਪ੍ਰੀਤ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ ਪਾੜ ਲਾ ਕੇ ਬੈਂਕ ਦੇ ਅੰਦਰ ਦਾਖਲ ਹੋਇਆ ਗਿਆ ਅਤੇ ਕੈਸ਼ ਵਾਲੇ ਸਟਰੋਂਗ ਰੂਮ ਵਿਚ ਪਾੜ ਲਾ ਕੇ ਦਾਖਲ ਹੋਣ ਮਗਰੋਂ ਚੋਰਾਂ ਨੇ ਕੈਸ਼ ਵਾਲੀ ਸੇਫ ਨੂੰ ਕਟਰ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਕੱਟੇ ਜਾਣ ਕਾਰਣ ਕੈਸ਼ ਦਾ ਬਚਾਅ ਹੋ ਗਿਆ ਅਤੇ ਬੈਂਕ ਵਿਚ ਪਿਆ ਕੈਸ਼ ਪੂਰਾ ਉਤਰਿਆ। ਚੋਰਾਂ ਵੱਲੋਂ ਪਾੜ ਲਗਾਏ ਜਾਣ ਸਮੇਂ ਵਰਤੀ ਗਈ ਛੈਣੀ ਅਤੇ ਕਟਰ ਵੀ ਪੁਲਸ ਨੇ ਬਰਾਮਦ ਕਰ ਲਿਆ, ਜੋ ਬੈਂਕ ਦੇ ਅੰਦਰ ਹੀ ਛੱਡ ਗਏ ਸਨ। ਪੁਲਸ ਨੇ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਮੰਗਵਾ ਕੇ ਜਾਂਚ ਸ਼ੁਰੂ ਕਰ ਦਿੱਤੀ। ਬੈਂਕ ਮੈਨੇਜਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਕੈਸ਼ ਅਤੇ ਰਿਕਾਰਡ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ। ਸਗੋਂ ਚੋਰ ਜਾਂਦੇ ਹੋਏ ਇਕ ਟਾਈਮ ਪੀਸ ਅਤੇ ਇਕ ਚੁੱਲਾ ਨਾਲ ਲੈ ਗਏ।


Bharat Thapa

Content Editor

Related News