ਕੋਰੋਨਾ ਕਾਰਨ ਅਟਾਰੀ ਸਰਹੱਦ ’ਤੇ ਫ਼ਸੀ ਪਾਕਿ ਹਿੰਦੂ ਜਨਾਨੀ ਨੇ ਦਿੱਤਾ ਬੱਚੇ ਨੂੰ ਜਨਮ, ਨਾਂ ਰੱਖਿਆ ‘ਬਾਰਡਰ’
Monday, Dec 06, 2021 - 05:16 PM (IST)
ਅੰਮ੍ਰਿਤਸਰ (ਬਿਊਰੋ) - ਅੰਮ੍ਰਿਤਸਰ ਦੇ ਅਟਾਰੀ ਬਾਰਡਰ ’ਤੇ ਉਸ ਸਮੇਂ ਖ਼ੁਸ਼ੀ ਦੀ ਲਹਿਰ ਫ਼ੈਲ ਗਈ, ਜਦੋਂ ਭਾਰਤ-ਪਾਕਿ ਦੇ ਅਟਾਰੀ ਬਾਰਡਰ ’ਤੇ ਇਕ ਪਾਕਿਸਤਾਨੀ ਹਿੰਦੂ ਜਨਾਨੀ ਵਲੋਂ ਇਕ ਬੱਚੇ ਨੂੰ ਜਨਮ ਦਿੱਤਾ ਗਿਆ। ਬਾਰਡਰ ’ਤੇ ਪੈਦਾ ਹੋਏ ਬੱਚੇ ਦਾ ਨਾਂ ‘ਬਾਰਡਰ’ ਰੱਖ ਦਿੱਤਾ ਗਿਆ। ਬੱਚੇ ਦਾ ਨਾਂ ਬਾਰਡਰ ਰੱਖ ਦੇਣ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਅਟਾਰੀ ਬਾਰਡਰ ’ਤੇ ਫ਼ਸੇ ਜੋੜੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਲਾਕਡਾਊਨ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਤੀਰਥ ਯਾਤਰਾ ਲਈ ਭਾਰਤ ਆਏ ਸਨ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 6 ਦਿਨਾਂ ਤੋਂ ਲਾਪਤਾ ਬੱਚੀ ਦੀ ਰੇਤ ’ਚ ਦੱਬੀ ਹੋਈ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਪਾਕਿਸਤਾਨੀ ਜੋੜੇ ਨੇ ਦੱਸਿਆ ਕਿ ਉਹ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਪਿਛਲੇ ਕਈ ਦਿਨਾਂ ਤੋਂ 97 ਹੋਰ ਪਾਕਿ ਨਾਗਰਿਕਾਂ ਨਾਲ ਭਾਰਤ-ਪਾਕਿ ਦੀ ਅਟਾਰੀ ਸਰਹੱਦ 'ਤੇ ਫਸਿਆ ਹੋਇਆ ਸੀ। ਲਾਕਡਾਊਨ ਖ਼ਤਮ ਹੋਣ ਤੋਂ ਬਾਅਦ ਉਹ ਅੰਮ੍ਰਿਤਸਰ ਬਾਰਡਰ ’ਤੇ ਆ ਗਏ ਸਨ। ਦਸਤਾਵੇਜ਼ਾਂ ਦੀ ਮਿਆਦ ਖ਼ਤਮ ਹੋਣ ਕਾਰਨ ਉਹ ਵਤਨ ਨਾ ਪਰਤ ਸਕੇ ਅਤੇ ਬਾਰਡਰ ਦੇ ਹੀ ਰਹਿਣ ਨੂੰ ਮਜਬੂਰ ਹੋ ਗਏ। ਇਸੇ ਦੌਰਾਨ ਜਨਾਨੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਅਟਾਰੀ ਸਰਹੱਦ ’ਤੇ ਪੈਦਾ ਹੋਏ ਇਸ ਬੱਚੇ ਦਾ ਨਾਂਅ ‘ਬਾਰਡਰ’ ਹੀ ਰੱਖ ਦਿੱਤਾ ਗਿਆ। ਨਵਜੰਮੇ ਬੱਚੇ ਦੇ ਇਸ ਨਾਂਅ ‘ਤੇ ਦੁਨੀਆ ਹੈਰਾਨ ਹੈ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਫਿਲਹਾਲ ਮੰਗਲਵਾਰ ਨੂੰ ਇਨ੍ਹਾਂ ਦੀ ਵਾਪਸੀ ਦੱਸੀ ਜਾ ਰਹੀ ਹੈ, ਕਿਉਂਕਿ ਉਨ੍ਹਾਂ ਦੇ ਦਸਤਾਵੇਜ਼ ਪੂਰੇ ਹੋ ਚੁੱਕੇ ਹਨ। ਇਸ ਜੋੜੇ ਨਾਲ ਹੋਰ ਵੀ ਕਈ ਪਾਕਿਸਤਾਨੀ ਫ਼ਸੇ ਹੋਏ ਹਨ। ਇਹ ਸਾਰੇ ਪਾਕਿ ਨਾਗਰਿਕ ਰਾਜਸਥਾਨ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਹਨ। ਬਾਰਡਰ ’ਤੇ ਫ਼ਸੇ ਪਾਕਿ ਨਾਗਰਿਕਾਂ ਦੇ ਖਾਣ-ਪੀਣ, ਦਵਾਈ ਆਦਿ ਸਾਰੀਆਂ ਜ਼ਰੂਰਤਾਂ ਅਟਾਰੀ ਦੇ ਲੋਕਾਂ ਵਲੋਂ ਪੂਰੀਆਂ ਕੀਤੀ ਗਈਆਂ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ