ਕਾਂਗਰਸੀ ਆਗੂ ਆਸ਼ੂ ਗੌਤਮ ’ਤੇ ਘਰ ਦੇ ਬਾਹਰ ਹਮਲਾ

Thursday, Jan 14, 2021 - 11:11 AM (IST)

ਕਾਂਗਰਸੀ ਆਗੂ ਆਸ਼ੂ ਗੌਤਮ ’ਤੇ ਘਰ ਦੇ ਬਾਹਰ ਹਮਲਾ

ਪਟਿਆਲਾ (ਬਲਜਿੰਦਰ) : ਸ਼ਰਾਬ ਦੇ ਕਾਰੋਬਾਰੀ ਆਸ਼ੂ ਗੌਤਮ ਨਾਂ ਦੇ ਕਾਂਗਰਸੀ ਆਗੂ ’ਤੇ ਹਮਲਾ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਆਸ਼ੂ ਗੌਤਮ ਦੇ ਘਰ ਕੋਲ ਮਹਾਵੀਰ ਮੰਦਰ ਦੇ ਸਾਹਮਣੇ ਇਲਾਕੇ ’ਚ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ’ਚ ਆਸ਼ੂ ਗੌਤਮ ਨੂੰ ਕਾਫੀ ਸੱਟਾਂ ਲੱਗੀਆਂ ਹਨ।

ਆਸ਼ੂ ਗੌਤਮ ਨੇ ਡਵੀਜ਼ਨ ਨੰਬਰ-2 ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਹੈ। ਦੂਜੇ ਪਾਸੇ ਆਸ਼ੂ ਗੌਤਮ ਨੇ ਸ਼ੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਕਰ ਕੇ ਨਾਮੀ ਵਿਅਕਤੀਆਂ ’ਤੇ ਕੁੱਟਮਾਰ ਕਰਵਾਉਣ ਦੇ ਦੋਸ਼ ਲਾਏ ਹਨ।
 


author

Babita

Content Editor

Related News