ਲੁਧਿਆਣਾ ''ਚ ਰਵਨੀਤ ਬਿੱਟੂ ਦੇ PA ''ਤੇ ਹਮਲਾ, ਹਸਪਤਾਲ ''ਚ ਦਾਖ਼ਲ

Friday, Aug 12, 2022 - 12:32 PM (IST)

ਲੁਧਿਆਣਾ ''ਚ ਰਵਨੀਤ ਬਿੱਟੂ ਦੇ PA ''ਤੇ ਹਮਲਾ, ਹਸਪਤਾਲ ''ਚ ਦਾਖ਼ਲ

ਲੁਧਿਆਣਾ (ਨਰਿੰਦਰ) : ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਪੀ. ਏ. 'ਤੇ ਸ਼ੁੱਕਰਵਾਰ ਸਵੇਰੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਇਆਲੀ ਚੌਂਕ ਨੇੜੇ ਰਵਨੀਤ ਬਿੱਟੂ ਦੇ ਪੀ. ਏ. ਹਰਜਿੰਦਰ ਸਿੰਘ ਢੀਂਡਸਾ 'ਤੇ ਕਰੀਬ ਇਕ ਦਰਜਨ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ।

ਇਹ ਵੀ ਪੜ੍ਹੋ : ਕੁੜੀ ਨਾਲ ਜਬਰ-ਜ਼ਿਨਾਹ ਮਗਰੋਂ ਵਹਿਸ਼ੀ ਦਰਿੰਦੇ ਨੇ ਚੱਲੀ ਘਟੀਆ ਚਾਲ, ਇੰਝ ਸਾਹਮਣੇ ਆਈ ਅਸਲ ਕਰਤੂਤ

ਇਸ ਹਮਲੇ ਦੌਰਾਨ ਹਰਜਿੰਦਰ ਢੀਂਡਸਾ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ। ਫਿਲਹਾਲ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਸਬੰਧੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : SC ਵਿਦਿਆਰਥੀਆਂ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਵਿੱਦਿਅਕ ਅਦਾਰੇ ਨਹੀਂ ਰੋਕ ਸਕਣਗੇ ਡਿਗਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News