2 ਦਰਜਨ ਤੋਂ ਵੱਧ ਵਿਅਕਤੀਆਂ ਨੇ ਪੰਜਾਬ ਪੁਲਸ ਦੇ ਮੁਲਾਜ਼ਮਾਂ ''ਤੇ ਕੀਤਾ ਹਮਲਾ, ਜਾਣੋ ਪੂਰਾ ਮਾਮਲਾ

03/25/2024 11:54:00 AM

ਪਟਿਆਲਾ (ਬਲਜਿੰਦਰ)- ਸ਼ਹਿਰ ਦੇ ਰਸੂਲਪੁਰ ਸੈਂਦਾਂ ਪ੍ਰਾਇਮਰੀ ਸਕੂਲ ਕੋਲ ਹੁੱਲੜਬਾਜ਼ੀ ਕਰ ਦੇ ਵਿਅਕਤੀਆਂ ਨੂੰ ਰੋਕਣ ਲਈ ਪਹੁੰਚੀ ਪੁਲਸ ਪਾਰਟੀ ’ਤੇ ਹੁੱਲੜਬਾਜ਼ਾਂ ਨੇ ਹਮਲਾ ਕਰ ਦਿੱਤਾ, ਜਿਸ ’ਚ ਇਕ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਦੀ ਲੱਤ ਟੁੱਟ ਗਈ। ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਥਾਣਾ ਅਨਾਜ ਮੰਡੀ ਦੀ ਪੁਲਸ ਨੇ ਜ਼ਖ਼ਮੀ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਲਗਭਗ 2 ਦਰਜਨ ਵਿਅਕਤੀਆਂ ਖਿਲਾਫ 307, 323, 148, 149 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅਕਾਲੀ ਦਲ ਤੋਂ ਇਲਾਵਾ ਇਸ ਪਾਰਟੀ ਨਾਲ ਹੋ ਸਕਦੈ ਭਾਜਪਾ ਦਾ ਸਮਝੌਤਾ, ਗੁਪਤ ਮੀਟਿੰਗਾਂ ਜਾਰੀ

ਮੁਲਜ਼ਮਾਂ ’ਚ ਰਾਜਵਿੰਦਰ ਸਿੰਘ ਵਾਸੀ ਰਣਜੀਤ ਵਿਹਾਰ, ਅਭੀ, ਆਕਾਸ਼, ਵਿਸ਼ਨੂੰ, ਆਦਿੱਤਿਆ, ਗੋਲਡੀ ਸਿੰਘ ਪੁੱਤਰ ਸਤਨਾਮ ਸਿੰਘ, ਅਜੇ ਕੁਮਾਰ ਪੁੱਤਰ ਕਿਸ਼ਨ ਬਹਾਦਰ, ਸਾਗਰ, ਕਰਣ, ਸਰਬ ਵਾਸੀ ਅਲੀਪੁਰ ਅਰਾਈਆ ਪਟਿ, ਸਚਿਨ, ਰੌਸ਼ਨ, ਸ਼ਿਵਾ ਪੁੱਤਰ ਰਾਮ ਪ੍ਰਸ਼ਾਦ ਵਾਸੀਆਨ ਭਾਰਤ ਨਗਰ ਪਟਿ., ਬਿੱਲੀ, ਅਭੀ ਵਾਸੀ ਸੁਖਰਾਮ ਕਾਲੋਨੀ ਪਟਿ., ਵਿਜੇ ਵਾਸੀ ਫੋਕਲ ਪੁਆਇੰਟ ਪਟਿਆਲਾ, ਬਾਵਾ, ਸੰਨੀ, ਬੌਬੀ ਵਾਸੀਆਨ ਪਿੰਡ ਦੋਲਤਪੁਰ, ਰੌਸ਼ਨ ਕੁਮਾਰ ਪੁੱਤਰ ਸ਼ਿਵ ਕੁਮਾਰ ਵਾਸੀ ਮਾਕਨ ਨੰ. 4 ਰਣਜੀਤ ਵਿਹਾਰ ਪਟਿਆਲਾ, ਸੋਮਨਾਥ ਪੁੱਤਰ ਰਾਮ ਲਾਲ ਵਾਸੀ ਪਾਸੀ ਰੋਡ ਪਟਿਆਲਾ, ਮਨੀ ਕੁਮਾਰ ਪੁੱਤਰ ਦੀਪ ਚੰਦ ਵਾਸੀ ਮੇਹਰ ਸਿੰਘ ਕਾਲੋਨੀ ਪਿੰਡ ਚੋਰਾ ਪਟਿਆਲਾ ਅਤੇ ਅਣਪਛਾਤੇ ਵਿਅਕਤੀ ਸ਼ਾਮਲ ਹਨ। ਇਨ੍ਹਾਂ ’ਚੋਂ ਸ਼ਿਵਾ, ਗੋਲਡੀ ਸਿੰਘ, ਅਜੇ ਕੁਮਾਰ, ਮਨੀ ਕੁਮਾਰ ਅਤੇ ਸੋਮਨਾਥ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਮਗਰੋਂ ਭਾਜਪਾ ਨਾਲ ਗਠਜੋੜ ਨੂੰ ਲੈ ਕੇ ਢੀਂਡਸਾ ਦਾ ਵੱਡਾ ਬਿਆਨ

ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਹ ਮੁੱਖ ਅਫ਼ਸਰ ਅਤੇ ਸਿਪਾਹੀ ਗੁਰਜੋਤ ਸਿੰਘ ਨਾਲ ਫੋਕਲ ਪੁਆਇੰਟ ਪਟਿਆਲਾ ਵਿਖੇ ਮੌਜੂਦ ਸੀ। ਸੂਚਨਾ ਮਿਲੀ ਕਿ 40/50 ਲੜਕੇ ਮਾਰੂ ਹਥਿਆਰਾਂ ਸਮੇਤ ਪ੍ਰਾਇਮਰੀ ਸਕੂਲ ਰਸੂਲਪੁਰ ਸੈਦਾ ਕੋਲ ਖੜ੍ਹੇ ਹਨ। ਗੁਰਪ੍ਰੀਤ ਸਿੰਘ ਪੁਲਸ ਪਾਰਟੀ ਅਤੇ ਪੀ. ਸੀ. ਆਰ.-24 ਸਮੇਤ ਮੌਕਾ ਵੱਲ ਜਾ ਰਹੇ ਸਨ ਤਾਂ ਪੀ. ਸੀ. ਆਰ. ਮੋਟਰਸਾਈਕਲ ਦੀ ਆਵਾਜ਼ ਸੁਣ ਕੇ ਉਕਤ ਹੁੱਲੜਬਾਜ਼ ਖਿਸਣਕ ਲੱਗੇ ਤਾਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੂੰ ਰੋਕਣ ਲਈ ਉਸ ਨੇ ਸਰਕਾਰੀ ਗੱਡੀ ਸਾਈਡ ਲਈ ਅਤੇ ਮੋਟਰਸਾਈਕਲ ਨੂੰ ਰੋਕਣ ਲੱਗਿਆ ਤਾਂ ਮੋਟਰਸਾਈਕਲ ਸਵਾਰਾਂ ਨੇ ਪੁਲਸ ਪਾਰਟੀ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ, ਜਿਨ੍ਹਾਂ ’ਚੋਂ ਇਕ ਮੋਟਰਸਾਈਕਲ ’ਤੇ ਸਵਾਰ 3 ਨੌਜਵਾਨਾਂ ਨੇ ਮੋਟਰਸਾਈਕਲ ਮੁੱਦਈ ਪਰ ਚੜ੍ਹਾ ਦਿੱਤਾ, ਜਿਸ ਕਾਰਨ ਮੁੱਦਈ ਦੀ ਸੱਜੀ ਲੱਤ ਟੁੱਟ ਗਈ ਅਤੇ ਉਹ ਮੋਟਰਸਾਈਕਲ ਮੌਕਾ ਪਰ ਛੱਡ ਕੇ ਫਰਾਰ ਹੋ ਗਏ। ਬਾਕੀਆਂ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News