ਖੰਨਾ ਵਿਖੇ ਚੋਰਾਂ ਨੂੰ ਫੜਨ ਗਈ ਪੁਲਸ 'ਤੇ ਹਮਲਾ, ਚੌਂਕੀ ਇੰਚਾਰਜ ਹਸਪਤਾਲ 'ਚ ਦਾਖ਼ਲ

Monday, Jan 23, 2023 - 01:59 PM (IST)

ਖੰਨਾ ਵਿਖੇ ਚੋਰਾਂ ਨੂੰ ਫੜਨ ਗਈ ਪੁਲਸ 'ਤੇ ਹਮਲਾ, ਚੌਂਕੀ ਇੰਚਾਰਜ ਹਸਪਤਾਲ 'ਚ ਦਾਖ਼ਲ

ਖੰਨਾ (ਵਿਪਨ) : ਖੰਨਾ ਵਿਖੇ ਚੋਰਾਂ ਨੂੰ ਫੜ੍ਹਨ ਗਈ ਪੁਲਸ ਪਾਰਟੀ 'ਤੇ ਹਮਲਾ ਕਰ ਦਿੱਤਾ ਗਿਆ। ਇਸ ਘਟਨਾ ਦੌਰਾਨ ਕੋਟ ਪੁਲਸ ਚੌਂਕੀ ਇੰਚਾਰਜ ਜਗਦੀਪ ਸਿੰਘ ਦੀ ਵਰਦੀ ਪਾੜ ਦਿੱਤੀ ਗਈ ਅਤੇ ਦਸਤਾਰ ਵੀ ਉਤਾਰ ਦਿੱਤੀ ਗਈ। ਉਨ੍ਹਾਂ ਨੂੰ ਸਰਕਾਰੀ ਹਸਪਤਾਲ ਖੰਨਾ ਵਿਖੇ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਖੋਲ੍ਹੇ ਜਾਣਗੇ 400 ਨਵੇਂ ਮੁਹੱਲਾ ਕਲੀਨਿਕ, ਕੇਜਰੀਵਾਲ ਤੇ CM ਮਾਨ ਕਰਨਗੇ ਉਦਘਾਟਨ

ਜਗਦੀਪ ਸਿੰਘ ਨੇ ਦੱਸਿਆ ਕਿ ਉਹ ਚੋਰਾਂ ਨੂੰ ਫੜ੍ਹਨ ਗਏ ਸੀ ਤਾਂ ਉੱਥੇ ਚੋਰਾਂ ਨੇ ਪੁਲਸ 'ਤੇ ਹਮਲਾ ਕਰ ਦਿੱਤਾ ਗਿਆ, ਜਿਸ ਦੌਰਾਨ ਉਨ੍ਹਾਂ ਨੂੰ ਸੱਟਾਂ ਲੱਗ ਗਈਆਂ। ਇੱਥੇ ਡਾਕਟਰ ਫਰੈਂਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ 'ਚ ਚੌਂਕੀ ਇੰਚਾਰਜ ਜਗਦੀਪ ਸਿੰਘ ਨੂੰ ਦਾਖ਼ਲ ਕਰਵਾਇਆ ਗਿਆ ਸੀ ਅਤੇ ਇਸ ਘਟਨਾ ਸਬੰਧੀ ਐੱਮ. ਐੱਲ. ਆਰ. ਕੱਟੀ ਗਈ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News