ਪੰਜਾਬ 'ਚ ਵੱਡੀ ਘਟਨਾ, ਸ੍ਰੀ ਅਮਰਨਾਥ ਯਾਤਰਾ ਤੋਂ ਪਰਤੀ ਬੱਸ 'ਤੇ ਹਮਲਾ

Thursday, Jul 11, 2024 - 06:26 PM (IST)

ਪਟਿਆਲਾ (ਕੰਵਲਜੀਤ) : ਸ੍ਰੀ ਅਮਰਨਾਥ ਯਾਤਰਾ ਤੋਂ ਪਰਤੀ ਬੱਸ 'ਚ ਸਵਾਰ ਨੌਜਵਾਨਾਂ 'ਤੇ 30 ਤੋਂ 35 ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਨੌਜਵਾਨਾਂ ਦੇ ਸਿਰ ਅਤੇ ਪਿੱਠ ਵਿਚ ਕਿਰਪਾਨਾਂ ਵੀ ਮਾਰੀਆਂ ਜਦਕਿ ਵਾਰਦਾਤ ਦੌਰਾਨ ਗੋਲੀਆਂ ਚੱਲਣ ਦੀ ਵੀ ਖ਼ਬਰ ਹੈ, ਜਿਸ ਵਿਚ 1 ਨੌਜਵਾਨ ਜ਼ਖਮੀ ਹੋ ਗਿਆ। ਜ਼ਖਮੀ ਦਾ ਨਾਮ ਮੋਹਨ ਅਰੋੜਾ ਦੱਸਿਆ ਜਾ ਰਿਹਾ, ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਨੌਜਵਾਨ ਨੇ ਦੱਸਿਆ ਹੈ ਕਿ 2 ਤਾਰੀਖ਼ ਨੂੰ ਪਟਿਆਲਾ ਤੋਂ ਸ੍ਰੀ ਅਮਰਨਾਥ ਯਾਤਰਾ ਲਈ ਬੱਸ ਗਈ ਸੀ ਜਿਸਨੇ 10 ਜੁਲਾਈ ਨੂੰ ਵਾਪਸ ਆਉਣਾ ਸੀ ਪਰ ਇਹ 11 ਜੁਲਾਈ ਨੂੰ ਵਾਪਸ ਪਰਤੀ। 

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਵੱਡੀ ਵਾਰਦਾਤ, ਵਿਆਹ ਤੋਂ ਕੁਝ ਦਿਨ ਪਹਿਲਾਂ 21 ਸਾਲਾ ਨੌਜਵਾਨ ਦਾ ਕਤਲ

ਉਕਤ ਨੇ ਦੱਸਿਆ ਕਿ ਯਾਤਰਾ ਵਾਲੀ ਬੱਸ ਲੈ ਕੇ ਗਏ ਰਾਜੂ ਪ੍ਰਧਾਨ ਨਾਮਕ ਵਿਅਕਤੀ ਨਾਲ ਬੱਸ ਦਾ ਏ. ਸੀ. ਚਲਾਉਣ ਨੂੰ ਲੈ ਕੇ ਬੱਸ 'ਚ ਸਵਾਰ ਨੌਜਵਾਨਾਂ ਨਾਲ ਵਿਵਾਦ ਹੋ ਗਿਆ। ਬਹਿਸ ਤੋਂ ਬਾਅਦ ਰਾਜੂ ਪ੍ਰਧਾਨ ਨੇ ਪਟਿਆਲਾ ਪਹੁੰਚਣ ਤੋਂ ਪਹਿਲਾਂ ਆਪਣੇ ਸਾਥੀਆਂ ਨੂੰ ਫੋਨ ਕਰਕੇ ਬੁਲਾ ਲਿਆ। ਜਦੋਂ ਬੱਸ ਪਟਿਆਲਾ ਪਹੁੰਚਣ ਵਾਲੀ ਸੀ ਤਾਂ ਬੱਸ ਨੂੰ ਵੱਡੀ ਨਦੀ ਕੋਲ 30 ਤੋਂ 35 ਹਮਲਾਵਰਾਂ ਨੇ ਘੇਰ ਲਿਆ ਹਮਲਾ ਕਰ ਦਿੱਤਾ। ਇਸ ਦੌਰਾਨ ਗੋਲ਼ੀਆਂ ਵੀ ਚੱਲੀਆਂ। ਜਿਸ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। 

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ

ਜ਼ਖਮੀ ਨੌਜਵਾਨ ਨੂੰ ਉਸਦਾ ਭਰਾ ਤੇ ਸਾਥੀ ਚੁੱਕ ਕੇ ਰਜਿੰਦਰਾ ਹਸਪਤਾਲ ਲੈ ਕੇ ਆਏ। ਉਕਤ ਨੌਜਵਾਨ ਨੇ ਦੱਸਿਆ ਕਿ ਉਹ ਹਮਲਾਵਰਾਂ 'ਚੋਂ 3 ਵਿਅਕਤੀਆਂ ਨੂੰ ਪਛਾਣਦਾ ਹੈ ਜਿਸ ਵਿਚ ਬੱਸ ਲੈ ਕੇ ਜਾਣ ਵਾਲਾ ਰਾਜੂ ਪ੍ਰਧਾਨ ਵੀ ਸ਼ਾਮ ਹੈ ਅਤੇ ਉਸਦਾ ਮੁੰਡਾ ਗੌਰਵ ਤੇ ਹਮਲਾਵਰਾਂ ਵਿਚ ਜਿਸ ਨੇ ਗੋਲੀਆਂ ਚਲਾਈਆਂ ਉਹ ਹਰਪ੍ਰੀਤ ਸਿੰਘ ਢੀਠ ਹੈ। ਜ਼ਖਮੀ ਨੌਜਵਾਨ ਅਤੇ ਉਸਦੇ ਭਰਾ ਨੇ ਪੁਲਸ ਪ੍ਰਸ਼ਾਸਨ ਅਤੇ ਪਟਿਆਲਾ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਫਿਲਹਾਲ ਜ਼ਖਮੀ ਨੌਜਵਾਨ ਰਜਿੰਦਰਾ ਹਸਪਤਾਲ ਵਿਚ ਦਾਖਿਲ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਕੋਤਵਾਲੀ ਥਾਣਾ ਦੇ ਐੱਸ. ਐੱਚ. ਓ ਹਰਜਿੰਦਰ ਸਿੰਘ ਢਿੱਲੋਂ ਹਸਪਤਾਲ 'ਚ ਜ਼ਖਮੀ ਨੌਜਵਾਨ ਦਾ ਬਿਆਨ ਲਿਖਣ ਲਈ ਪਹੁੰਚੇ। ਉਨ੍ਹਾਂ  ਕਿਹਾ ਕਿ ਅਮਰਨਾਥ ਯਾਤਰਾ ਲਈ ਇਹ ਬੱਸ ਗਈ ਸੀ ਜਦੋਂ ਪਟਿਆਲਾ ਪਹੁੰਚੀ ਤਾਂ ਉੱਥੇ ਇਨ੍ਹਾਂ ਦੀ ਆਪਸ 'ਚ ਲੜਾਈ ਹੋ ਗਈ। ਇਕ ਨੌਜਵਾਨ ਜ਼ਖਮੀ ਹੈ ਜਿਸਦੇ ਬਿਆਨ ਦਰਜ ਕੀਤੇ ਗਏ ਹਨ। ਦੋਸ਼ੀਆਂ ਦੀ ਭਾਲ ਜਾਰੀ ਹੈ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। 

ਇਹ ਵੀ ਪੜ੍ਹੋ : ਸੀਨੀਅਰ ਅਕਾਲੀ ਆਗੂ ਦੇ ਪੁੱਤ ਦੀ ਮਿਲੀ ਲਾਸ਼, ਸਾਲ ਪਹਿਲਾਂ ਹੋਇਆ ਸੀ ਵਿਆਹ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News