ਪੰਜਾਬ ਨੈਸ਼ਨਲ ਬੈਂਕ ਚੇਤਨਪੁਰਾ ''ਚੋਂ ਲੁਟੇਰੇ ਏ. ਟੀ. ਐੱਮ. ਮਸ਼ੀਨ ਲੈ ਕੇ ਫਰਾਰ
Tuesday, Feb 12, 2019 - 01:56 PM (IST)

ਚੇਤਨਪੁਰਾ (ਨਿਰਵੈਲ) : ਅੱਜ ਇੱਥੋਂ ਦੇ ਪੰਜਾਬ ਨੈਸ਼ਨਲ ਬੈਂਕ ਦਾ ਏ. ਟੀ. ਐੱਮ. ਤੋੜ ਕੇ ਲੁਟੇਰੇ 2 ਲੱਖ 50 ਹਜ਼ਾਰ ਰੁਪਏ ਦੀ ਰਕਮ ਲੈ ਕੇ ਫਰਾਰ ਹੋ ਗਏ। ਇਸ ਮੌਕੇ ਪੁੱਜੇ ਐੱਸ. ਪੀ. ਡੀ ਅਜਨਾਲਾ ਹਰਪ੍ਰੀਤ ਸਿੰਘ ਅਤੇ ਐੱਸ. ਐੱਚ. ਓ ਝੰਡੇਰ ਹਰਪਾਲ ਸਿੰਘ ਨੇ ਮੌਕੇ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਲੁਟੇਰੇ ਬੈਂਕ 'ਚ ਲੱਗੀ ਏ. ਟੀ. ਐੱਮ. ਮਸ਼ੀਨ ਲੈ ਗਏ, ਜਿਸ 'ਚ ਦੋ ਲੱਖ ਪੰਜਾਹ ਹਜ਼ਾਰ ਰੁਪਏ ਸਨ।