ਮਲੋਟ ਤੋਂ ਦੁਖ਼ਦਾਇਕ ਖ਼ਬਰ: ਪ੍ਰੈਕਟਿਸ ਕਰ ਰਹੇ 17 ਸਾਲਾ ਅਥਲੀਟ ਦੀ ਮੌਤ, ਦੋ ਭੈਣਾਂ ਦਾ ਇਕਲੌਤਾ ਭਰਾ ਸੀ ਗੁਰਤੇਜ
Thursday, Apr 20, 2023 - 05:10 PM (IST)
ਮਲੋਟ (ਸ਼ਾਮ ਜੁਨੇਜਾ) : ਮਲੋਟ ਨੇੜਲੇ ਪਿੰਡ ਈਨਾਖੇੜਾ ਵਿਖੇ ਗਰਾਊਂਡ ਵਿਚ ਪ੍ਰੈਕਟਿਸ ਦੌਰਾਨ 17 ਸਾਲਾ ਅਥਲੀਟ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਗੁਰਤੇਜ ਸਿੰਘ ਪੁੱਤਰ ਤਜਿੰਦਰ ਸਿੰਘ ਵਾਸੀ ਈਨਾਖੇੜਾਸ, ਜੋ ਲੱਕੜ ਦਾ ਕੰਮ ਕਰਦੇ ਹਨ, ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਤੇਜ ਸਿੰਘ 1600 ਮੀਟਰ ਦੀ ਦੌੜ ਦਾ ਸਕੂਲ ਪੱਧਰ ਦਾ ਚੈਂਪੀਅਨ ਅਤੇ ਗੋਲਡ ਮੈਡਲ ਜੇਤੂ ਸੀ। ਬੁੱਧਵਾਰ ਸ਼ਾਮ ਨੂੰ 7 ਵਜੇ ਦੇ ਕਰੀਬ ਉਹ ਪਿੰਡ ਦੇ ਆਦਰਸ਼ ਸਕੂਲ ਵਿਚ ਬਣੇ ਸਟੇਡੀਅਮ ਵਿਚ ਪ੍ਰੈਕਟਿਸ ਕਰਨ ਆਇਆ ਸੀ। ਇਸ ਮੌਕੇ ਰੋਜ਼ਾਨਾ ਵਾਂਗ ਉਸਦੇ ਪਿਤਾ ਵੀ ਨਾਲ ਸੀ ਪਰ ਇਕ ਰਾਊਂਡ ਪੂਰਾ ਕਰਨ ਤੋਂ ਪਹਿਲਾਂ ਹੀ ਗੁਰਤੇਜ ਦੀ ਦਿਲ ਦੀ ਧੜਕਨ ਰੁਕ ਗਈ ਅਤੇ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪਲਾਂ 'ਚ ਉੱਜੜੇ ਦੋ ਪਰਿਵਾਰ, ਰਿਸ਼ਤੇ 'ਚ ਲੱਗਦੇ ਦਿਓਰ-ਭਾਬੀ ਨਾਲ ਵਾਪਰਿਆ ਦਰਦਨਾਕ ਭਾਣਾ
ਇਸ ਖ਼ਬਰ ਦਾ ਪਤਾ ਲੱਗਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਦੱਸ ਦੇਈਏ ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਪੂਰੇ ਪਰਿਵਾਰ ਦੀ ਆਸ ਸੀ। ਦਸਵੀਂ ਤੱਕ ਉਹ ਮਲੋਟ ਦੇ ਕਾਨਵੈਂਟ ਸਕੂਲ ਵਿਚ ਪੜ੍ਹਿਆ ਸੀ ਅਤੇ ਹੁਣ ਗਿੱਦੜਬਾਹਾ ਦੇ ਇਕ ਨਾਮੀ ਸਕੂਲ ਦਾ 12ਵੀਂ ਦਾ ਵਿਦਿਆਰਥੀ ਸੀ। ਅੱਜ ਦੁਪਹਿਰ ਵੇਲੇ ਮ੍ਰਿਤਕ ਦਾ ਅੰਤਿਮ ਸੰਸਕਾਰ ਪਿੰਡ ਵਿਖੇ ਕਰ ਦਿੱਤਾ ਗਿਆ, ਜਿੱਥੇ ਪਿੰਡ ਦੇ ਸਰਪੰਚ ਗੁਰਨਾਮ ਸਿੰਘ, ਮੈਂਬਰ ਪੰਚਾਇਤ ਜਸਵਿੰਦਰ ਸਿੰਘ ਸੰਧੂ, ਲਖਵਿੰਦਰ ਸਿੰਘ ਲੱਖਾ ਸਮੇਤ ਸੈਂਕੜੇ ਲੋਕਾਂ ਨੇ ਉਸਨੂੰ ਹੰਝੂਆਂ ਨਾਲ ਵਿਦਾਈ ਦਿੱਤੀ। ਉਨ੍ਹਾਂ ਕਿਹਾ ਕਿ ਗੁਰਤੇਜ ਨੇ ਭਵਿੱਖ ਵਿਚ ਦੇਸ਼ ਲਈ ਮਾਨ-ਸਨਮਾਨ ਹਾਸਲ ਕਰਨਾ ਸੀ ਪਰ ਬੇਵਕਤੀ ਮੌਤ ਨਾਲ ਇਹ ਸਿਤਾਰਾ ਦੁਨੀਆ ਤੋਂ ਅਲੋਪ ਹੋ ਗਿਆ।
ਇਹ ਵੀ ਪੜ੍ਹੋ- ਗੈਂਗਸਟਰ ਮੁੱਖਤਾਰ ਅੰਸਾਰੀ ਮਾਮਲੇ 'ਤੇ ਐਕਸ਼ਨ 'ਚ CM ਮਾਨ, ਵਾਪਸ ਮੋੜੀ 55 ਲੱਖ ਦੇ ਖ਼ਰਚੇ ਵਾਲੀ ਫਾਈਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।