ਆੜ੍ਹਤੀਆਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਦੇ ਹੱਲ ਲਈ ਸੂਬਾ ਪੱਧਰੀ ਮੀਟਿੰਗ

Saturday, Aug 03, 2019 - 01:03 PM (IST)

ਤਲਵੰਡੀ ਭਾਈ (ਗੁਲਾਟੀ) : ਅੱਜ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਅੰਮ੍ਰਿਤ ਲਾਲ ਛਾਬੜਾ ਦੀ ਦੇਖ-ਰੇਖ ਹੇਠ ਜ਼ੀਰਾ ਰੋਡ 'ਤੇ ਅਜ਼ੀਜ ਰੈਸੋਟੋਰੈਂਟ ਵਿਖੇ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕੁਮਾਰ ਕਾਲੜਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਐਸੋਸੀਏਸ਼ਨ ਦੀ ਸੂਬਾ ਪੱਧਰੀ 31 ਮੈਂਬਰੀ ਕਮੇਟੀ ਨੇ ਸ਼ੂਮਲੀਅਤ ਕੀਤੀ। ਮੀਟਿੰਗ ਵਿਚ ਵੱਖ-ਵੱਖ ਜ਼ਿਲਿਆਂ ਨਾਲ ਸਬੰਧਤ ਵੱਡੀ ਗਿਣਤੀ ਵਿਚ ਆੜ੍ਹਤੀਆਂ ਨੇ ਭਾਗ ਲਿਆ। ਇਸ ਮੌਕੇ ਸੂਬਾ ਪ੍ਰਧਾਨ ਵਿਜੇ ਕੁਮਾਰ ਕਾਲੜਾ ਨੇ ਆੜ੍ਹਤੀਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਸਬੰਧੀ ਵਿਚਾਰ ਵਿਟਦਾਰਾਂ ਕੀਤਾ ਗਿਆ। 
ਉਨ੍ਹਾਂ ਕਿਹਾ ਕਿ ਸ਼ੀਜਨ ਵਿਚ ਆਉਣ ਵਾਲੀ ਪੇਮੈਂਟ ਦੀ ਅਦਾਇਗੀ ਕਿਸਾਨਾਂ ਨੂੰ ਨਕਦੀ ਰੂਪ ਵਿਚ ਨਾ ਦਿੱਤੀ ਜਾਵੇ ਜੋ ਵੀ ਪੇਮੈਂਟ ਕਰਨੀ ਹੈ, ਕਿਸਾਨ ਦੇ ਨਾਮ 'ਤੇ ਚੈੱਕ ਪੇਜ਼ ਅਕਾਊਂਟ ਕਰਕੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਦੀ 31 ਮੈਂਬਰੀ ਕਮੇਟੀ ਦੀ ਮੀਟਿੰਗ 7 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਿਸਾਨ ਭਵਨ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਹੈ।  ਮੀਟਿੰਗ ਵਿਚ ਆੜ੍ਹਤੀਆਂ ਨੂੰ ਜੋ ਸੱਮਸਿਆਂ ਆ ਰਹੀਆਂ ਹਨ, ਉਨ੍ਹਾਂ ਦਾ ਹੱਲ ਕਰਵਾਉਣ ਦੇ ਯਤਨ ਕਰਣਗੇ।  ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਬਰਾਬਾਦ ਕਰਨ ਵਾਲੀਆਂ ਹਨ। 
ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਆਈ. ਫਾਰਮ ਦੀ ਸਾਰੀ ਲੇਬਰ ਤੇ ਈ. ਪੀ. ਐਫ. ਕੱਟੇ ਜਾਣ ਸਬੰਧੀ, ਸਰਕਾਰ ਵੱਲੋਂ ਕਿਸਾਨਾਂ ਦੇ ਖਾਤਾ ਨੰਬਰ ਮੰਗੇ ਜਾਣ ਅਤੇ ਕਿਸਾਨਾਂ ਨੂੰ ਫ਼ਸਲਾਂ ਦੀ ਸਿੱਧੀ ਅਦਾਇਗੀ ਬਾਰੇ ਅਤੇ ਡਬਲਯੂ. ਟੀ. ਓ. ਦੇ ਸਮਝੌਤੇ ਮੁਤਾਬਕ 2020 ਤੱਕ ਫਸਲਾਂ ਦੀ ਐੱਮ. ਐੱਸ. ਪੀ. ਖ਼ਤਮ ਕਰਨ ਬਾਰੇ ਆਦਿ ਸੱਮਸਿਆਂ ਦੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਸੀਨੀਅਰ ਮੀਤ ਅਮਰਜੀਤ ਸਿੰਘ ਬਰਾੜ, ਜ਼ਿਲਾ ਪ੍ਰਧਾਨ ਅੰਮ੍ਰਿਤ ਲਾਲ ਛਾਬੜਾ, ਜਨਰਲ ਸਕੱਤਰ ਰੂਪ ਲਾਲ ਵੱਤਾ, ਮੰਗਤ ਰਾਮ ਖਜਾਨਚੀ, ਸੰਤੋਸ਼ ਕੁਮਾਰ ਮੰਗਲਾ ਸਾਬਕਾ ਪ੍ਰਧਾਨ ਨਗਰ ਕੌਸਲ, ਮਨਜੀਤ ਸਿੰਘ ਢਿੱਲੋਂ ਕੁਵਾਲਟੀ ਵਾਲੇ,  ਬਲਦੇਵ ਪਰਾਰਸ਼, ਦੇਵੀ ਦਿਆਲ, ਗੁਰਨਾਮ ਸਿੰਘ, ਜਤਿੰਦਰ ਗਰਗ, ਕਪਿਲ ਗੁਪਤਾ, ਕਰਨੈਲ ਸਿੰਘ, ਕ੍ਰਿਸ਼ਨ ਕੁਮਾਰ, ਮੇਹਰ ਚੰਦ ਖੁਰਾਣਾ ਆਦਿ ਮੌਜੂਦ ਸਨ।


Gurminder Singh

Content Editor

Related News