ਅਦਾਕਾਰ ਡੀਨੋ ਮੋਰਿਆ ਤੇ ਕਾਂਗਰਸ ਨੇਤਾ ਅਹਿਮਦ ਪਟੇਲ ਦੇ ਜਵਾਈ ਦੀ ਕਰੋੜਾਂ ਦੀ ਜਾਇਦਾਦ ਜ਼ਬਤ
Saturday, Jul 03, 2021 - 11:50 AM (IST)
ਮੁੰਬਈ (ਬਿਊਰੋ) - ਗੁਜਰਾਤ ਦੇ ਕਾਰੋਬਾਰੀ ਸੰਦੇਸਰਾ ਭਰਾਵਾਂ ਵੱਲੋਂ 14,500 ਕਰੋੜ ਰੁਪਏ ਦੇ ਬੈਂਕ ਕਰਜ਼ੇ ਦੀ ਧੋਖਾਧੜੀ ਨਾਲ ਜੁੜੇ ਇੱਕ ਕੇਸ ਵਿਚ ਅਦਾਕਾਰ ਡੀਨੋ ਮੋਰਿਆ ਅਤੇ ਮਰਹੂਮ ਕਾਂਗਰਸ ਨੇਤਾ ਅਹਿਮਦ ਪਟੇਲ ਦੇ ਜਵਾਈ ਦੀ ਕਰੋੜਾਂ ਦੀ ਜਾਇਦਾਦ ਜੁੜ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਗੁਜਰਾਤ ਦੀ ਦਵਾਈ ਬਣਾਉਣ ਵਾਲੀ ਕੰਪਨੀ ਸਟਰਲਿੰਗ ਬਾਇਓਟੈਕ ਸਮੂਹ ਨਾਲ ਜੁੜੇ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿਚ ਮਰਹੂਮ ਕਾਂਗਰਸੀ ਨੇਤਾ ਅਹਿਮਦ ਪਟੇਲ ਦੇ ਜਵਾਈ, ਅਦਾਕਾਰ ਡੀਨੋ ਮੋਰਿਆ ਅਤੇ ਡੀ. ਜੇ. ਅਕੀਲ ਦੀ ਜਾਇਦਾਦ ਕੁਰਕ ਕੀਤੀ ਹੈ।
ਇਹ ਖ਼ਬਰ ਵੀ ਪੜ੍ਹ- ਕੀ ਪ੍ਰੈਗਨੈਂਟ ਹੈ ਦੀਪਿਕਾ ਪਾਦੂਕੋਣ? ਕੱਚਾ ਅੰਬ ਖਾਂਦੇ ਵੇਖ ਲੋਕਾਂ ਨੇ ਕਿਹਾ 'ਰਣਵੀਰ ਦੇ ਘਰ ਹੈ ਗੁੱਡ ਨਿਊਜ਼!'
ਵਿੱਤੀ ਅਪਰਾਧ ਦੀ ਜਾਂਚ ਕਰਨ ਵਾਲੇ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਨੁਸਾਰ, ਇਸ ਮਾਮਲੇ ਵਿਚ ਇੱਕ ਮਨੀ ਲਾਂਡਰਿੰਗ ਦੀ ਜਾਂਚ ਵਿਚ ਸੰਦੇਸਰਾ ਭਰਾਵਾਂ ਅਤੇ ਇਰਫਾਨ ਸਿੱਦੀਕੀ ਵਿਚਕਾਰ ਵਿੱਤੀ ਲੈਣ ਦੇਣ ਦਾ ਖ਼ੁਲਾਸਾ ਹੋਇਆ ਸੀ। ਇਸੇ ਤਰ੍ਹਾਂ ਡੀਨੋ ਮੋਰਿਆ ਵੀ ਇਸ ਵਿਚ ਸ਼ਾਮਲ ਹੋਣ ਦਾ ਖ਼ੁਲਾਸਾ ਹੋਇਆ ਸੀ।
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਿਹਾ ਕਿ ਉਨ੍ਹਾਂ ਗੁਜਰਾਤ ਦੀ ਫਾਰਮਾਸਿਊਟੀਕਲ ਕੰਪਨੀ ਸਟਰਲਿੰਗ ਬਾਇਓਟੈਕ ਸਮੂਹ ਨਾਲ ਜੁੜੇ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿਚ ਮਰਹੂਮ ਕਾਂਗਰਸੀ ਨੇਤਾ ਅਹਿਮਦ ਪਟੇਲ ਦੇ ਜਵਾਈ, ਅਦਾਕਾਰ ਡੀਨੋ ਮੋਰਿਆ ਅਤੇ ਡੀਜੇ ਅਕੀਲ ਦੀ ਜਾਇਦਾਦ ਅਟੈਚ ਕੀਤੀ ਹੈ। ਈ. ਡੀ. ਨੇ ਕਿਹਾ ਕਿ ਮਨੀ ਲਾਂਡਰਿੰਗ ਰੋਕੂ ਐਕਟ (ਪੀ. ਐੱਮ. ਐੱਲ. ਏ) ਦੇ ਤਹਿਤ ਚਾਰ ਲੋਕਾਂ ਦੀਆਂ ਜਾਇਦਾਦਾਂ ਨੂੰ ਜੋੜਨ ਦੇ ਮੁੱਢਲੇ ਆਦੇਸ਼ ਜਾਰੀ ਕੀਤੇ ਗਏ ਹਨ। ਜਾਇਦਾਦ ਦੀ ਕੀਮਤ 8.79 ਕਰੋੜ ਰੁਪਏ ਹੈ।
ਇਹ ਖ਼ਬਰ ਵੀ ਪੜ੍ਹ- ਭਾਰਤੀ ਸਿੰਘ ਨੂੰ ਕੁੱਖ 'ਚ ਮਾਰਨਾ ਚਾਹੁੰਦੀ ਸੀ ਮਾਂ, ਜਾਣੋ ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ
ਕੇਂਦਰੀ ਜਾਂਚ ਏਜੰਸੀ ਨੇ ਇੱਕ ਬਿਆਨ ਵਿਚ ਕਿਹਾ ਇਸ 'ਚੋਂ ਖ਼ਾਨ ਦੀ ਅਟੈਚਡ ਜਾਇਦਾਦ 3 ਕਰੋੜ ਰੁਪਏ, ਡੀਨੋ ਮੋਰਿਆ ਦੀ 1.4 ਕਰੋੜ ਰੁਪਏ ਅਤੇ ਡੀਜੇ ਅਕੀਲ ਵਜੋਂ ਮਸ਼ਹੂਰ ਅਕੀਲ ਅਬਦੁੱਲ ਖਲੀਲ ਬਚੂਲੀ ਦੀ ਕੀਮਤ 1.98 ਕਰੋੜ ਹੈ। ਜਦੋਂਕਿ ਪਟੇਲ ਦੇ ਜਵਾਈ ਇਰਫਾਨ ਅਹਿਮਦ ਸਿੱਦੀਕੀ ਦੀ ਜਾਇਦਾਦ 2.41 ਕਰੋੜ ਰੁਪਏ ਹੈ।
ਈ. ਡੀ. ਨੇ ਕਿਹਾ ਕਿ ਸਟਰਲਿੰਗ ਬਾਇਓਟੈਕ ਗਰੁੱਪ ਦੇ ਭਗੌੜੇ ਪ੍ਰਮੋਟਰਾਂ ਨਿਤਿਨ ਸੰਦੇਸਰਾ ਅਤੇ ਚੇਤਨ ਸੰਦੇਸਰਾ ਨੇ ਅਪਰਾਧ ਤੋਂ ਕਮਾਈ ਗਈ ਰਕਮ ਚਾਰ ਲੋਕਾਂ ਨੂੰ ਦੇ ਦਿੱਤੀ। ਏਜੰਸੀ ਨੇ ਦੱਸਿਆ ਕਿ ਨਿਤਿਨ ਸੰਦੇਸਰਾ, ਚੇਤਨ ਸਨਦੇਸਰਾ, ਚੇਤਨ ਦੀ ਪਤਨੀ ਦੀਪਤੀ ਸੰਦੇਸਰਾ ਅਤੇ ਹਿਤੇਸ਼ ਪਟੇਲ ਨੂੰ ਵਿਸ਼ੇਸ਼ ਅਦਾਲਤ ਨੇ ਭਗੌੜਾ ਆਰਥਿਕ ਅਪਰਾਧੀ ਘੋਸ਼ਿਤ ਕੀਤਾ ਹੈ।
ਇਹ ਖ਼ਬਰ ਵੀ ਪੜ੍ਹ- ਉਰਵਸ਼ੀ ਰੌਤੇਲਾ ਨੂੰ ਰਾਜਪਾਲ ਨੇ ਕੀਤਾ ਸਨਮਾਨਿਤ, ਇਹ ਪੁਰਸਕਾਰ ਹਾਸਲ ਕਰਕੇ ਰਚਿਆ ਇਤਿਹਾਸ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।