''ਆਪ'' ਦਾ ਪ੍ਰਭਾਵ ਸਿਰਫ ਅੱਧੇ ਮਾਲਵੇ ''ਚ : ਸੁਖਬੀਰ (ਵੀਡੀਓ)
Tuesday, Jan 24, 2017 - 01:02 PM (IST)
ਲੁਧਿਆਣਾ : ਵਿਧਾਨ ਸਭਾ ਚੋਣਾਂ ''ਚ ਤਿਕੋਣੇ ਮੁਕਾਬਲੇ ਦੀ ਗੱਲ ਨੂੰ ਝੂਠ ਦੱਸਦਿਆਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਾਂਗਰਸ ਅਤੇ ਅਕਾਲੀ ਦਲ ''ਚ ਹੀ ਮੁਕਾਬਲੇ ਦੀ ਗੱਲ ਨੂੰ ਸਵਿਕਾਰ ਕੀਤਾ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਇਸ ਦੌੜ ਤੋਂ ਬਾਹਰ ਦੱਸਿਆ ਹੈ। ਸੁਖਬੀਰ ਦਾ ਕਹਿਣਾ ਹੈ ਕਿ ਮਾਝੇ ਅਤੇ ਦੁਆਬੇ ਵਿਚ ਕਾਂਗਰਸ ਅਤੇ ਅਕਾਲੀ ਦਲ ਦੀ ਹੀ ਟੱਕਰ ਹੈ ਪਰ ਮਾਲਵੇ ਵਿਚ ਸਿਰਫ 21 ਸੀਟਾਂ ''ਤੇ ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੋਣ ਦੀ ਉਮੀਦ ਹੈ।
ਸੁਖਬੀਰ ਬਾਦਲ ਲੁਧਿਆਣਾ ਨਾਰਥ ਵਿਚ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਦੇ ਉਮੀਦਵਾਰ ਪ੍ਰਵੀਨ ਬਾਂਸਲ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਹੋਏ ਸਨ। ਇਸ ਦੌਰਾਨ ਸੁਖਬੀਰ ਨੇ ਜਨਤਾ ਅਕਾਲੀ-ਭਾਜਪਾ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ।
