ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਪੁਲਸ ’ਚ ਵੱਡਾ ਫੇਰ ਬਦਲ

Sunday, Dec 12, 2021 - 06:50 PM (IST)

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਪੁਲਸ ’ਚ ਵੱਡਾ ਫੇਰ ਬਦਲ

ਪਟਿਆਲਾ (ਬਲਜਿੰਦਰ) : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਆਈ. ਜੀ. ਰੇਂਜ ਪਟਿਆਲਾ ਨੇ ਪਟਿਆਲਾ ਪੁਲਸ ’ਚ ਵੱਡਾ ਫੇਰ ਬਦਲ ਕੀਤਾ ਹੈ। ਛੋਟੇ ਮੁਲਾਜ਼ਮਾਂ ਤੋਂ ਇਲਾਵਾ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ’ਚ ਚਾਰ ’ਚੋਂ ਤਿੰਨ ਸਾਲ ਪੂਰੇ ਕਰਨ ਵਾਲਿਆਂ ’ਚੋਂ ਐੱਸ. ਐੱਚ. ਓ. ਵੂਮੈਨ ਪਟਿਆਲਾ ਰਾਜਵਿੰਦਰਕ ਕੌਰ ਪਟਿਆਲਾ ਤੋਂ ਮਾਲੇਰਕੋਟਲਾ, ਇੰਸ: ਰਾਮ ਕੇਸ਼ ਪਟਿਆਲਾ ਤੋਂ ਸੰਗਰੂਰ, ਇੰਸ. ਰਣਬੀਰ ਸਿੰਘ ਪਟਿਆਲਾ ਤੋਂ ਸੰਗਰੂਰ, ਐੱਸ.ਐੱਚ.ਓ. ਭਾਸਦੋਂ ਇੰਸ. ਸੁਖਦੇਵ ਸਿੰਘ ਪਟਿਆਲਾ ਤੋਂ ਬਰਨਾਲਾ, ਇੰਸ. ਮਨਵੀਰ ਸਿੰਘ ਨੂੰ ਪਟਿਆਲਾ ਤੋਂ ਬਰਨਾਲਾ, ਇੰਸ. ਮੰਗਲਜੀਤ ਕੌਰ ਪਟਿਆਲਾ ਤੋਂ ਸੰਗਰੂਰ, ਇੰਸ. ਪੁਸ਼ਪਾ ਦੇਵੀ ਪਟਿਆਲਾ ਤੋਂ ਸੰਗਰੂਰ, ਇੰਸ. ਹਰਜਿੰਦਰ ਸਿੰਘ ਐੱਸ. ਐੱਚ.ਓ. ਬਨੂੰਡ਼ ਪਟਿਆਲਾ ਤੋਂ ਸੰਗਰੂਰ, ਇੰਸ. ਹਰਮਨਪ੍ਰੀਤ ਸਿੰਘ ਐੱਸ. ਐੱਚ. ਓ. ਕੋਤਵਾਲੀ ਪਟਿਆਲਾ ਤੋਂ ਬਰਨਾਲਾ, ਇੰਸ. ਇੰਦਰਜੀਤ ਸਿੰਘ ਪਟਿਆਲਾ ਤੋਂ ਮਾਲੇਰਕੋਟਲਾ, ਇੰਸ. ਕੁਲਵਿੰਦਰ ਸਿੰਘ ਐੱਸ. ਐੱਚ. ਓ. ਘਨੌਰ ਪਟਿਆਲਾ ਤੋਂ ਸੰਗਰੂਰ, ਇੰਸ. ਮਨਜੀਤ ਸਿੰਘ ਐੱਸ.ਟੀ.ਐੱਫ. ਪੰਜਾਬ ਪਟਿਆਲਾ ਤੋਂ ਸੰਗਰੂਰ ਟ੍ਰਾਂਸਫਰ ਕੀਤਾ ਹੈ।

ਇਹ ਵੀ ਪੜ੍ਹੋ : ਯੂ. ਪੀ. ਪੁਲਸ ਨੇ ਲੁਧਿਆਣਾ ’ਚ ਛਾਪਾ ਮਾਰ ਕੇ ਫੜੀਆਂ ਤਿੰਨ ਕੁੜੀਆਂ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਇਸੇ ਤਰ੍ਹਾਂ ਇੰਸ. ਪ੍ਰਦੀਪ ਸਿੰਘ ਬਾਜਵਾ ਨੂੰ ਐੱਸ.ਐੱਚ.ਓ ਜੁਲਕਾਂ ਪਟਿਆਲਾ ਤੋਂ ਸੰਗਰੂਰ, ਇੰਸ. ਪਵਨ ਕੁਮਾਰ ਪਟਿਆਲਾ ਤੋਂ ਬਰਨਾਲਾ, ਇੰਸ. ਪ੍ਰੀਤਇੰਦਰ ਸਿੰਘ ਮਾਈਨਿੰਗ ਫਲਾਇੰਗ ਸਕੁਐਡ ਪਟਿਆਲਾ ਤੋਂ ਸੰਗਰੂਰ, ਇੰਸ. ਸ਼ਿਵਇੰਦਰ ਦੇਵ ਪਟਿਆਲਾ ਤੋਂ ਮਲੇਰਕੋਟਲਾ, ਇੰਸ. ਕਰਮਜੀਤ ਕੌਰ ਪਟਿਆਲਾ ਤੋਂ ਸੰਗਰੂਰ, ਇੰਸ. ਕਰਮਜੀਤ ਸਿੰਘ ਪਟਿਆਲਾ ਤੋਂ ਸੰਗਰੂਰ, ਇੰਸ. ਰਾਹੁਲ ਕੌਸ਼ਲ ਪਟਿਆਲਾ ਤੋਂ ਸੰਗਰੂਰ ਕਰ ਦਿੱਤਾ ਗਿਆ। ਇੰਸ. ਹੈਰੀ ਬੋਪਾਰਾਏ ਨੂੰ ਪਟਿਆਲਾ ਤੋਂ ਬਰਨਾਲਾ ਅਤੇ ਇੰਸ. ਗੁਰਪ੍ਰੀਤ ਸਿੰਘ ਨੂੰ ਪਟਿਆਲਾ ਮਾਲੇਰਕੋਟਲਾ ਟੈਂਪਰੇਰੀ ਅਟੈਚ ਕੀਤਾ ਗਿਆ ਹੈ। ਜਦਕਿ ਇੰਸ. ਗੁਰਪ੍ਰਤਾਪ ਸਿੰਘ ਨੂੰ ਸਪੈਸ਼ਲ ਬ੍ਰਾਂਚ ਪਟਿਆਲਾ, ਇੰਸ. ਸ਼ਮਿੰਦਰ ਸਿੰਘ ਨੂੰ ਸਪੈਸ਼ਲ ਬ੍ਰਾਂਚ ਪਟਿਆਲਾ, ਇੰਸ. ਜੈਇੰਦਰ ਸਿੰਘ ਰੰਧਾਵਾ ਨੂੰ ਸਪੈਸ਼ਲ ਬ੍ਰਾਂਚ ਪਟਿਆਲਾ, ਇੰਸ. ਕਰਨੈਲ ਸਿੰਘ ਸਪੈਸ਼ਲ ਬ੍ਰਾਂਚ, ਇੰਸ. ਸੁਖਪਾਲ ਸਿੰਘ ਸਪੈਸ਼ਲ ਬ੍ਰਾਂਚ, ਇੰਸ. ਮਨਦੀਪ ਸਿੰਘ ਨੂੰ ਸਟੇਟ ਹੈੱਡਕੁਆਰਟਰ ਇੰਟੈਲੀਜੈਂਸ ਵਿੰਗ, ਇੰਸ. ਗੁਰਮੀਤ ਕੌਰ ਨੂੰ ਕੰਪਿਉਟਰ ਬ੍ਰਾਂਚ ’ਚ ਤਬਦੀਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਖਾਲਿਸਤਾਨੀਆਂ ਦੇ ਨਿਸ਼ਾਨੇ ’ਤੇ ਸ਼੍ਰੋਮਣੀ ਅਕਾਲੀ ਦਲ ਨੇਤਾ ਮਜੀਠੀਆ, ਰੇਕੀ ਕਰਨ ਘਰ ਤੱਕ ਪਹੁੰਚੇ ਗੁਰਗੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News