‘10 ਮਾਰਚ ਨੂੰ ਲੱਗੇਗਾ ਅਟਕਲਾਂ ’ਤੇ ਵਿਰਾਮ, ਇਤਿਹਾਸ ਰਚੇਗਾ ਪੰਜਾਬ’

Tuesday, Mar 08, 2022 - 11:39 AM (IST)

‘10 ਮਾਰਚ ਨੂੰ ਲੱਗੇਗਾ ਅਟਕਲਾਂ ’ਤੇ ਵਿਰਾਮ, ਇਤਿਹਾਸ ਰਚੇਗਾ ਪੰਜਾਬ’

ਜਲੰਧਰ/ਪਠਾਨਕੋਟ (ਚਾਂਦ, ਆਦਿੱਤਯ)- ਪੰਜਾਬ ਦੀ ਸੱਤਾ ’ਤੇ ਕਾਬਿਜ਼ ਹੋਣ ਨੂੰ ਲੈ ਕੇ ਲਾਈਆਂ ਜਾ ਰਹੀ ਤਮਾਮ ਅਟਕਲਾਂ ’ਤੇ 10 ਮਾਰਚ ਨੂੰ ਵਿਰਾਮ ਲੱਗਣ ਜਾ ਰਿਹਾ ਹੈ। ਇਸ ਦਿਨ ਪੰਜਾਬ ਨਿਸ਼ਚਿਤ ਤੌਰ ’ਤੇ ਇਤਿਹਾਸ ਰਚੇਗਾ, ਜਿਸ ਦੇ ਤਹਿਤ ਆਮ ਆਦਮੀ ਪਾਰਟੀ ਦੀ ਚੁਣੌਤੀ ਅਤੇ ਭਾਜਪਾ ਦੀ ਤਿਕੜਮ ਦਾ ਜਵਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਕਾਰਜਸ਼ੈਲੀ ਅਤੇ ਪ੍ਰਤਿਭਾ ਨਾਲ ਦੇਣਗੇ। ਇਹ ਸ਼ਬਦ ਗੁਰਦਾਸਪੁਰ ਪਠਾਨਕੋਟ ਲੋਕ ਸਭਾ ਹਲਕੇ ਦੇ ਸੀਨੀਅਰ ਕਾਂਗਰਸੀ ਨੇਤਾ ਸੰਦੀਪ ਚੌਧਰੀ ਨੋਟੀ ਨੇ ਕਹੇ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: BSF ਦੇ ਜਵਾਨ ਨੇ ਸਰਵਿਸ ਕਾਰਬਾਈਨ ਨਾਲ ਕੀਤਾ 4 ਸਾਥੀਆਂ ਦਾ ਕਤਲ

ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ‘ਆਪ’ ਨੇ ਦਿੱਲੀ ਮਾਡਲ ਨੂੰ ਪੰਜਾਬ ਦੀ ਜਨਤਾ ਦੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਉਥੇ ਦੂਜੇ ਪਾਸੇ ਮੋਦੀ ਸਰਕਾਰ ਨੇ ਸੱਤਾ ਹਾਸਲ ਕਰਨ ਲਈ ਸਿਰ ਧੜ ਦੀ ਬਾਜ਼ੀ ਲਾ ਦਿੱਤੀ ਹੈ। ਪੰਜਾਬ ਦੀ ਸੂਝਵਾਨ ਜਨਤਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੁਝ ਦਿਨਾਂ ਵਿਚ ਕੀਤੇ ਗਏ ਵੱਡੇ ਕਾਰਜਾਂ ਨੂੰ ਭੁਲਾਉਣ ਵਾਲੇ ਨਹੀਂ ਹਨ। ਮੁੱਖ ਮੰਤਰੀ ਨੇ ਬਿਜਲੀ ਦੇ ਰੇਟ ਘੱਟ ਕਰਨ ਤੋਂ ਲੈ ਕੇ ਪੈਟਰੋਲ ਅਤੇ ਡੀਜ਼ਲ ’ਤੇ ਸਟੇਟ ਟੈਕਸ ਘਟਾਉਣ ਦੇ ਨਾਲ ਨਾਲ ਸੀਨੀਅਰ ਨਾਗਰਿਕਾਂ ਦੀ ਪੈਨਸ਼ਨ ਦੁੱਗਣੀ ਕਰਨ ਸਮੇਤ ਜਨਤਾ ਦੇ ਹੱਕ ਵਿਚ ਕਈ ਅਹਿਮ ਫ਼ੈਸਲੇ ਲਏ ਹਨ। ਇਸ ਕਾਰਨ ਉਨ੍ਹਾਂ ’ਤੇ ਕਿਸੇ ਹੋਰ ਰਾਜਨੀਤਕ ਪਾਰਟੀ ਦਾ ਜਾਦੂ ਨਹੀਂ ਚੱਲ ਸਕਿਆ। ਭਲੇ ਚੋਣ ਨਤੀਜੇ ਭਵਿੱਖ ਦੇ ਗਰਭ ਵਿਚ ਹਨ ਪਰ ਇਸ ਵਾਰ ਰਾਜ ਵਿਚ ਮਤਦਾਨ ਦਾ ਪ੍ਰਤੀਸ਼ਤ ਕਾਂਗਰਸ ਹਿਤੈਸ਼ੀ ਹੋਣ ਦਾ ਸੰਕੇਤ ਦੇ ਰਿਹਾ ਹੈ, ਜਿਸ ਦੀ ਤਸਵੀਰ 10 ਮਾਰਚ ਨੂੰ ਸਾਫ਼ ਹੋਣੀ ਤੈਅ ਹੈ।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵੱਡੀ ਵਾਰਦਾਤ: ਕਲਯੁਗੀ ਪਿਓ ਨੇ 5 ਮਹੀਨੇ ਦੀ ਧੀ ਨੂੰ ਜ਼ੋਰ ਨਾਲ ਜ਼ਮੀਨ 'ਤੇ ਸੁੱਟ ਕੇ ਕੀਤਾ ਕਤਲ


author

rajwinder kaur

Content Editor

Related News