ਪੰਜਾਬ ਰਿਜ਼ਲਟ Live : ਗਿੱਦੜਬਾਹਾ ’ਚ ਰਾਜਾ ਵੜਿੰਗ ਜਿੱਤੇ ਮੁਕਾਬਲਾ, ਡਿੰਪੀ ਢਿੱਲੋਂ ਹਾਰੇ

03/10/2022 5:13:22 PM

ਗਿੱਦੜਬਾਹਾ : ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਕਾਲੀ ਦਲ ਦੇ ਡਿੰਪੀ ਢਿੱਲੋਂ ਨੂੰ ਹਰਾ ਕੇ ਜੇਤੂ ਰਹੇ ਹਨ। ਰਾਜਾ ਵੜਿੰਗ ਨੂੰ 50433, ਅਕਾਲੀ ਦਲ ਦੇ ਡਿੰਪੀ ਢਿੱਲੋਂ ਨੂੰ 49053 ਅਤੇ ਆਮ ਆਦਮੀ ਪਾਰਟੀ ਦੇ ਪ੍ਰਿਤਪਾਲ ਸ਼ਰਮਾ ਨੂੰ 38356 ਵੋਟਾਂ ਹਾਸਲ ਹੋਈਆਂ। ਇਸ ਦੌਰਾਨ ਰਾਜਾ ਵੜਿੰਗ 1,380 ਵੋਟਾਂ ਦੇ ਮਾਰਜਨ ਨਾਲ ਜੇਤੂ ਰਹੇ। ਸ਼ੁਰੂਆਤੀ ਰੁਝਾਨਾਂ ਵਿਚ ਅਕਾਲੀ ਉਮੀਦਵਾਰ ਅੱਗੇ ਚੱਲ ਰਹੇ ਸਨ ਪਰ ਅੰਤ ਰਾਜਾ ਵੜਿੰਗ ਜੇਤੂ ਰਹੇ।

ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਪਟਿਆਲਾ ਸੀਟ ’ਤੇ ‘ਆਪ’ ਦੇ ਕੋਹਲੀ 12693 ਵੋਟਾਂ ਨਾਲ ਅੱਗੇ, ਕੈਪਟਨ ਪਿੱਛੇ


Gurminder Singh

Content Editor

Related News