ਵਿਧਾਨ ਸਭਾ ਚੋਣਾਂ ''ਚ ਅਕਾਲੀ ਦਲ ਨਹੀਂ, ਬਾਦਲ ਪਰਿਵਾਰ ਹਾਰਿਆ : ਖਹਿਰਾ

Monday, Mar 28, 2022 - 07:58 PM (IST)

ਵਿਧਾਨ ਸਭਾ ਚੋਣਾਂ ''ਚ ਅਕਾਲੀ ਦਲ ਨਹੀਂ, ਬਾਦਲ ਪਰਿਵਾਰ ਹਾਰਿਆ : ਖਹਿਰਾ

ਜਲੰਧਰ (ਵੈੱਬ ਡੈਸਕ) : ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਵਿਧਾਨ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਅਕਾਲੀ ਦਲ ਦੀ ਸਥਿਤੀ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਜਿਵੇਂ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਹੈ ਕਿ ਅਕਾਲੀ ਦਲ ਦਾ ਹਾਰਨਾ ਬੜੇ ਮਾੜੇ ਸੰਕੇਤ ਹਨ, ਮੈਂ ਕਹਿੰਦਾ ਹਾਂ ਕਿ ਅਕਾਲੀ ਦਲ ਨਹੀਂ ਹਾਰਿਆ, ਇਹ ਤਾਂ ਬਾਦਲ ਦਾ ਟੱਬਰ ਹਾਰਿਆ ਹੈ।

ਖਹਿਰਾ ਨੇ ਕਿਹਾ ਕਿ ਇਨ੍ਹਾਂ ਵਿਧਾਨ ਸਭਾ ਚੋਣਾਂ 'ਚ ਲੋਕਾਂ ਨੇ ਚੁਣ ਕੇ ਬਾਦਲ ਪਰਿਵਾਰ ਨੂੰ ਬਾਹਰ ਮਾਰਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੀ ਪਾਰਟੀ ਹੈ। ਅਕਾਲੀ ਦਲ ਰਹੇਗਾ ਤੇ ਅਕਾਲੀ ਦਲ ਦਾ ਪੰਜਾਬ ਦੀ ਧਰਤੀ 'ਤੇ ਰਹਿਣਾ ਬਹੁਤ ਜ਼ਰੂਰੀ ਹੈ। ਅਕਾਲੀ ਦਲ ਪੰਜਾਬ ਦੀ ਤਰੱਕੀ ਲਈ ਬਹੁਤ ਜ਼ਰੂਰੀ ਹੈ, ਜੋ ਪੰਜਾਬ ਦੇ ਮੁੱਦਿਆਂ ਨੂੰ ਬਹੁਤ ਚੰਗੀ ਤਰ੍ਹਾਂ ਉਭਾਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਜੋ ਬਾਦਲ ਦਾ ਅਕਾਲੀ ਦਲ ਹੈ, ਇਹ ਅਸਲ ਅਕਾਲੀ ਦਲ ਹੈ ਹੀ ਨਹੀਂ।


author

Anuradha

Content Editor

Related News