ਵਿਧਾਨ ਸਭਾ ਚੋਣਾਂ ਨੂੰ ਲੈ ਕੇ ਐਕਸ਼ਨ ਮੋਡ ’ਚ ਭਾਜਪਾ, ਆਖੀਆਂ ਵੱਡੀਆਂ ਗੱਲਾਂ

Tuesday, Dec 07, 2021 - 06:43 PM (IST)

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਐਕਸ਼ਨ ਮੋਡ ’ਚ ਭਾਜਪਾ, ਆਖੀਆਂ ਵੱਡੀਆਂ ਗੱਲਾਂ

ਚੰਡੀਗੜ੍ਹ : ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਭਾਜਪਾ ਨੇ ਵੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ’ਤੇ ਚੋਣ ਲੜਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਭਾਜਪਾ ਬਾਕੀ ਪਾਰਟੀਆਂ ਵਾਂਗ ਘੋਸ਼ਣਾ ਪੱਤਰ ਨਹੀਂ ਲੈ ਕੇ ਆਵੇਗੀ, ਸਗੋਂ ਭਾਜਪਾ ਦਾ ਸੰਕਲਪ ਪੱਤਰ ਹੋਵੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਹਮਲਾ ਬੋਲਦਿਆਂ ਭਾਜਪਾ ਪ੍ਰਧਾਨ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਪੈਸਿਆਂ ਦਾ ਲਾਲਚ ਦੇ ਰਹੇ ਹਨ। ਕੇਜਰੀਵਾਲ ਲੋਕਾਂ ਨੂੰ ਵੋਟ ਦੇਣ ਲਈ ਇਕ-ਇਕ ਹਜ਼ਾਰ ਰੁਪਏ ਦੀ ਰਿਸ਼ਵਤ ਦੇ ਰਹੇ ਹਨ। ਕੇਜਰੀਵਾਲ ਆਖ ਰਹੇ ਕਿ ਪੰਜਾਬ ਦੇ ਸਕੂਲਾਂ ਦਾ ਪੱਧਰ ਉੱਚਾ ਚੁੱਕਾਂਗੇ ਪਰ ਪਹਿਲਾਂ ਉਹ ਦੱਸਣ ਕਿ ਦਿੱਲੀ ਦੇ ਸਕੂਲਾਂ ਵਿਚ ਸੁਧਾਰ ਕਿਉਂ ਨਹੀਂ ਕੀਤਾ।

ਇਹ ਵੀ ਪੜ੍ਹੋ : ਅੱਧੀ ਰਾਤ ਮੁੱਖ ਮੰਤਰੀ ਚੰਨੀ ਨੂੰ ਦੇਖ ਹੈਰਾਨ ਹੋਏ ਪਿੰਡ ਖੁਆਲੀ ਦੇ ਲੋਕ, ਸਾਦਗੀ ਭਰੇ ਅੰਦਾਜ਼ ਨੇ ਲੁੱਟਿਆ ਸਭ ਦਾ ਦਿਲ

ਸ਼ਰਮਾ ਨੇ ਕਿਹਾ ਕਿ ਝੂਠੀਆਂ ਗੱਲਾਂ ਕਰਕੇ ਸਿਆਸਤ ਨਹੀਂ ਕੀਤੀ ਜਾ ਸਕਦੀ ਹੈ। 2017 ਵਿਚ ਕਾਂਗਰਸ ਜਿਹੜੇ ਮੁੱਦਿਆਂ ਕਰਕੇ ਸੱਤਾ ਵਿਚ ਆਈ ਸੀ, ਪਹਿਲਾਂ ਉਨ੍ਹਾਂ ’ਤੇ ਗੱਲ ਕਰੇ ਉਹ ਸਾਰੇ ਮੁੱਦੇ ਜਿਉਂ ਦੇ ਤਿਉਂ ਹਨ। ਜਦਕਿ ਕਾਂਗਰਸ ਮੁੱਦਿਆਂ ਤੋਂ ਗੱਲ ਕਰਨ ਤੋਂ ਦੌੜ ਰਹੀ ਹੈ, ਫਿਰ ਨਵੇਂ ਐਲਾਨ ਕਰਕੇ ਪੰਜਾਬ ਵਿਚ ਮਾਇਆ ਜਾਲ ਵਿਛਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੁਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੇ ਲੋਕਾਂ ਨੂੰ ਦੇਣਾ ਕੁੱਝ ਨਹੀਂ ਜਦਕਿ ਫੋਕੇ ਐਲਾਨ ਕਰਕੇ ਚੋਣਾਂ ਜਿੱਤਣ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਐਲਾਨ ਕਰਨ ਵਾਲੇ ਆਗੂਆਂ ਨੂੰ ਸਵਾਲ ਕੀਤਾ ਕਿ ਉਹ ਬੋਲਣ ਤੋਂ ਪਹਿਲਾਂ ਇਹ ਦੱਸਣ ਕਿ ਪੈਸਾ ਆਏਗਾ ਕਿੱਥੋਂ? ਉਨ੍ਹਾਂ ਕਿਹਾ ਕਿ ਸਮੁੱਚੀ ਕਾਂਗਰਸ ਗੈਰ-ਕਾਨੂੰਨੀ ਮਾਈਨਿੰਗ ਵਿਚ ਪੂਰੀ ਲਿਪਤ ਹੈ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News