ਅਗਲਾ ਟੀਚਾ ਏਸ਼ੀਅਨ ਗੇਮ ਅਤੇ ਵਰਲਡ ਚੈਂਪੀਅਨਸ਼ਿਪ ਜਿੱਤਣਾ ਹੈ: ਕਮਲਪ੍ਰੀਤ ਕੌਰ
Saturday, Aug 07, 2021 - 03:46 PM (IST)
ਤਪਾ ਮੰਡੀ (ਸ਼ਾਮ,ਗਰਗ): ਟੋਕੀਓ ਓਲੰਪਿਕ ਵਿੱਚ ਭਾਰਤ ਵੱਲੋਂ ਡਿਸਕਸ ਥਰੋਅਰ ਦੇ ਖਿਡਾਰੀ ਵੱਲੋਂ ਇਸ ਸਾਲ ਲੈ ਕੇ ਦੁਨੀਆ ’ਚੋਂ 6ਵਾਂ ਨੰਬਰ ਹਾਸਲ ਕਰਨ ਵਾਲੀ 25 ਸਾਲਾਂ ਖਿਡਾਰਣ ਕਮਲਪ੍ਰੀਤ ਕੌਰ ਦਾ ਤਪਾ ਪਹੁੰਚਣ ’ਤੇ ਡੀ.ਐੱਸ.ਪੀ. ਤਪਾ ਬਲਜੀਤ ਸਿੰਘ ਬਰਾੜ ਥਾਣਾ ਮੁੱਖੀ ਜਗਜੀਤ ਸਿੰਘ ਘੁੰਮਾਣ ਸਮੇਤ ਸਮੂਹ ਸਟਾਫ਼ ਨੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਉਹ ਆਪਣੇ ਜੱਦੀ ਪਿੰਡ ਕਬਰਵਾਲਾ ਸ੍ਰੀ ਮੁਕਤਸਰ ਸਾਹਿਬ ਜਾ ਰਹੇ ਸਨ।
ਇਹ ਵੀ ਪੜ੍ਹੋ : ਅਬੋਹਰ ਵਿਖੇ ਆਂਗਣਵਾੜੀ ਵਰਕਰ ਨੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਲਿਖੇ 18 ਲੋਕਾਂ ਦੇ ਨਾਂ
ਇਸ ਮੌਕੇ ਖਿਡਾਰਣ ਕਮਲਪ੍ਰੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਟੋਕੀਓ ਓਲੰਪਿਕ ’ਚ ਭਾਰਤ ਦੇ ਖਿਡਾਰੀ ਵਜੋਂ ਹਿੱਸਾ ਲੈਣਾ ਉਨ੍ਹਾਂ ਲਈ ਬਹੁਤ ਵੱਡੀ ਪ੍ਰਾਪਤੀ ਹੈ। ਬੇਸ਼ੱਕ ਉਹ ਇਸ ਵਾਰ ਮੈਡਲ ਨਹੀਂ ਜਿੱਤ ਸਕੇ ਅੱਗੇ ਲਈ ਆਉਣ ਵਾਲੇ ਹੋਰ ਵੱਡੇ ਟੂਰਨਾਮੈਂਟ ਜਿੱਤ ਕੇ ਉਹ ਭਾਰਤ ਨੂੰ ਮਾਡਲ ਦਿਵਾ ਕੇ ਨਾਮ ਰੌਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਖਿਡਾਰੀਆਂ ਲਈ ਗਰਾਊਂਡ ਆਦਿ ਦਾ ਪ੍ਰਬੰਧ ਕਰਕੇ ਆਪਣੇ ਖਿਡਾਰੀਆਂ ਨੂੰ ਸਪੌਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਗਲਾ ਟੀਚਾ ਏਸ਼ੀਅਨ ਗੇਮ ਅਤੇ ਵਰਲਡ ਚੈਂਪੀਅਨਸ਼ਿਪ ਜਿੱਤਣਾ ਹੈ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਕੋਈ ਵੀ ਖਿਡਾਰੀ ਇੱਕ ਦਿਨ ਵਿੱਚ ਪੈਦਾ ਨਹੀਂ ਹੁੰਦਾ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਦੇਸ਼ ਅਤੇ ਸੂਬੇ ਅੰਦਰ ਪਿੰਡਾਂ ਅਤੇ ਕਸਬਿਆਂ ਅਤੇ ਸ਼ਹਿਰਾਂ ’ਚ ਚੰਗੇ ਅਥਲੈਟਿਕਸ ਦੇ ਵੀ ਗਰਾਊਂਡ ਬਣਾ ਕੇ ਦਿੱਤੇ ਜਾਣ ਅਤੇ ਛੋਟੇ ਪੱਧਰ ’ਤੇ ਟੂਰਨਾਂਮੈਂਟ ਕਰਵਾਏ ਜਾਣ। ਜਿਵੇਂ ਕਿ ਕ੍ਰਿਕੇਟ,ਕਬੱਡੀ ਆਦਿ ਦੇ ਕਰਵਾਏ ਜਾਂਦੇ ਹਨ। ਕਿਉਂਕਿ ਪੂਰੇ ਦੇਸ਼ ਅੰਦਰ ਖੇਡਾਂ ਪ੍ਰਤੀ ਰੁਚੀ ਰੱਖਣ ਵਾਲੇ ਖਿਡਾਰੀਆਂ ਦੀ ਕੋਈ ਕਮੀ ਨਹੀਂ ਹੈ। ਜੇਕਰ ਇਨ੍ਹਾਂ ਖਿਡਾਰੀਆਂ ਨੂੰ ਤਰਾਸ਼ਿਆ ਜਾਵੇ ਤਾਂ ਸਾਡਾ ਦੇਸ਼ ਵੀ ਖੇਡਾਂ ਦੇ ਇਸ ਮਹਾਂਕੁੰਭਾਂ ਵਿੱਚੋਂ ਦੇਸ਼ ਲਈ ਤਗ਼ਮਿਆਂ ਦੀ ਝੜੀ ਲਾ ਸਕਦੇ ਹਨ।
ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਦੀ ਘਾਟ ਪੰਜਾਬ ਦੇ ਲੋਕਾਂ ਲਈ ਬਣ ਸਕਦੀ ਐ ਵੱਡੀ ਮੁਸੀਬਤ: ਹਰਪਾਲ ਚੀਮਾ
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਸਿੱਖਿਆ ਬਾਦਲ ਪਿੰਡ ਤੋਂ ਹਾਸਲ ਕੀਤੀ ਗਈ ਉਨ੍ਹਾਂ ਵੱਲੋਂ ਦੇਸ਼ ਲਈ 6ਵਾਂ ਨੰਬਰ ਹਾਸਲ ਕਰਨ ਦਾ ਸਾਰਾ ਕ੍ਰੈਡਿਟ ਆਪਣੀ ਮਿਹਨਤ ਦੇ ਨਾਲ-ਨਾਲ ਆਪਣੇ ਮਾਂ ਬਾਪ ਅਤੇ ਆਪਣੇ ਕੋਚ ਰਾਖੀ ਤਿਆਗੀ ਨੂੰ ਦਿੱਤਾ। ਉਨ੍ਹਾਂ ਦੱਸਿਆ ਕਿ ਉਸ ਦੇ ਮਾਂ ਬਾਪ ਵੱਲੋਂ ਹਾਲਾਤ ਨਾਲ ਲੜਦਿਆਂ ਉਸ ਨੂੰ ਖਿਡਾਰੀ ਬਣਨ ਲਈ ਹਰ ਸੰਭਵ ਮਦਦ ਕੀਤੀ ਹੈ। ਇਸ ਮੌਕੇ ਉਸ ਨੇ ਅਚੰਭੇ ਨਾਲ ਕਿਹਾ ਕਿ ਮੌਸਮ ਖ਼ਰਾਬ ਹੋਣ ਕਾਰਨ ਗਰਾਊਂਡ ਸਲਿੱਪਰੀ ਹੋਣ ਕਾਰਨ ਉਸ ਦਾ ਪੈਰ ਸਲਿੱਪ ਕਰ ਗਿਆ ਅਤੇ ਟੌਂਪ ਥਰੀ ’ਚ ਆਉਣ ਤੋਂ ਸਪਨਾ ਟੁੱਟ ਗਿਆ ਅਤੇ ਅਗਲੇ ਵਾਰ ਇਹ ਸੁਪਨਾ ਪੂਰਾ ਕਰੇਗੀ। ਇਸ ਮੌਕੇ ਡੀ.ਐੱਸ.ਪੀ. ਤਪਾ ਬਲਜੀਤ ਸਿੰਘ ਬਰਾੜ ਅਤੇ ਥਾਣਾ ਮੁੱਖੀ ਜਗਜੀਤ ਸਿੰਘ ਘੁੰਮਾਣ ਨੇ ਕਿਹਾ ਕਿ ਉਹ ਵੀ ਖ਼ੁਦ ਖੇਡ ਕੌਟੇ ਵਿੱਚੋਂ ਨਿਯੁਕਤ ਹੋਏ ਹਨ ਅਤੇ ਨੌਜਵਾਨ ਨਸ਼ੇ ਛੱਡ ਕੇ ਅਜਿਹੇ ਖਿਡਾਰੀ ਬਣ ਕੇ ਦੇਸ਼ ਦੀ ਸੇਵਾ ਕਰਨ। ਇਸ ਮੌਕੇ ਇੰਜੀਨੀਅਰ ਸਮਿਦੰਰ ਗਰਗ,ਰੀਡਰ ਡੀ.ਐੱਸ.ਪੀ. ਤਰਸੇਮ ਸਿੰਘ ਆਦਿ ਪੁਲਸ ਮੁਲਾਜਮ ਹਾਜ਼ਰ ਸਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਵੱਡਾ ਬਿਆਨ, ਕਿਹਾ- ਸਰਕਾਰ ਆਉਣ 'ਤੇ ਦੇਵਾਂਗੇ 3 ਰੁਪਏ ਪ੍ਰਤੀ ਯੂਨਿਟ ਬਿਜਲੀ