ਏਸ਼ੀਆਈ ਖੇਡਾਂ ''ਚ ਨਾਂ ਰੌਸ਼ਨ ਕਰਨ ਵਾਲੇ ਤੇਜਿਦਰ ਤੂਰ ਦਾ ਜਲੰਧਰ ਪਹੁੰਚਣ ''ਤੇ ਸ਼ਾਨਦਾਰ ਸੁਆਗਤ

Sunday, Oct 14, 2018 - 11:22 AM (IST)

ਏਸ਼ੀਆਈ ਖੇਡਾਂ ''ਚ ਨਾਂ ਰੌਸ਼ਨ ਕਰਨ ਵਾਲੇ ਤੇਜਿਦਰ ਤੂਰ ਦਾ ਜਲੰਧਰ ਪਹੁੰਚਣ ''ਤੇ ਸ਼ਾਨਦਾਰ ਸੁਆਗਤ

ਜਲੰਧਰ (ਸੋਨੂੰ)— ਏਸ਼ੀਆਈ ਖੇਡਾਂ 'ਚ ਸ਼ਾਟ ਫੁਟ 'ਚ ਗੋਲਡ ਮੈਲਡ ਜਿੱਤਣ ਵਾਲੇ ਤੇਜਿੰਦਰ ਸਿੰਘ ਤੂਰ ਪਹੁੰਚੇ, ਜਿੱਥੇ ਸਪੋਰਟ ਕਾਲਜ 'ਚ ਵੱਖ-ਵੱਖ ਖੇਡ ਹਸਤੀਆਂ ਨੇ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ। ਇਸ ਮੌਕੇ ਤੂਰ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਨੇ ਇੰਨੇ ਸਾਲਾਂ ਬਾਅਦ ਦੇਸ਼ ਲਈ ਸੋਨ ਮੈਡਲ ਜਿੱਤਿਆ ਹੈ ਪਰ ਇਸ ਗੱਲ ਦਾ ਦੁੱਖ ਉਨ੍ਹਾਂ ਨੂੰ ਸਾਰੀ ਉਮਰ ਰਹੇਗਾ ਕਿ ਉਨ੍ਹਾਂ ਦੇ ਪਿਤਾ ਨੇ ਬੇਟੇ ਦੇ ਇਸ ਮੈਡਲ ਦਾ ਸੁਪਨਾ ਦੇਖਿਆ ਸੀ ਅਤੇ ਉਹ ਇਸ ਮੈਡਲ ਨੂੰ ਦੇਖਣ ਤੋਂ ਪਹਿਲਾਂ ਹੀ ਦੁਨੀਆ ਅਤੇ ਬੇਟੇ ਨੂੰ ਅਲਵਿਦਾ ਕਹਿ ਗਏ।

PunjabKesari

ਉਨ੍ਹਾਂ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਰਾਸ਼ੀ 'ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਸਰਕਾਰ ਦਾ ਇਹ ਕਦਮ ਬਹੁਤ ਸਹੀ ਹੈ।  ਇਸ ਨਾਲ ਨੌਜਵਾਨਾਂ ਦਾ ਖੇਡ ਦੇ ਪ੍ਰਤੀ ਉਤਸ਼ਾਹ ਵਧੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੁਣ ਉਹ ਆਉਣ ਵਾਲੇ ਦਿਨਾਂ 'ਚ ਹੋਣ ਵਾਲੀਆਂ ਖੇਡਾਂ ਦੀ ਤਿਆਰੀ ਪੂਰੀ ਮਿਹਨਤ ਨਾਲ ਕਰਨਗੇ ਅਤੇ ਅਗਲਾ ਸੁਪਨਾ ਓਲੰਪਿਕ 'ਚ ਗੋਲਡ ਲਿਆਉਣਾ ਹੈ।


Related News