ਜਲੰਧਰ ’ਚ ਵੱਡੀ ਵਾਰਦਾਤ, ਏ. ਸੀ. ਪੀ. ਦੇ ਗੰਨਮੈਨ ਦੀ ਗੋਲ਼ੀ ਲੱਗਣ ਨਾਲ ਮੌਤ
Monday, May 30, 2022 - 02:55 PM (IST)
ਜਲੰਧਰ (ਵਰੁਣ)— ਜਲੰਧਰ ’ਚ ਬੀਤੀ ਰਾਤ ਏ. ਸੀ. ਪੀ. ਨਾਰਥ ਸੁਖਜਿੰਦਰ ਸਿੰਘ ਦੇ ਗੰਨਮੈਨ ਸਵਰਣ ਸਿੰਘ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਅਧਿਕਾਰੀ ਮੌਕੇ ’ਤੇ ਜਾਂਚ ਕਰ ਰਹੇ ਹਨ। ਜਾਣਕਾਰੀ ਮੁਤਾਬਕ ਗੰਨਮੈਨ ਸਵਰਣ ਸਿੰਘ ਏ. ਸੀ. ਪੀ. ਨਾਰਥ ਸੁਖਜਿੰਦਰ ਸਿੰਘ ਦੇ ਨਾਲ ਬਤੌਰ ਡਰਾਈਵਰ ਤਾਇਨਾਤ ਸੀ। ਏ. ਐੱਸ. ਆਈ. ਸਵਰਣ ਸਿੰਘ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਇਹ ਘਟਨਾ ਏ. ਸੀ. ਪੀ. ਨਾਰਥ ਦੇ ਘਰ ਦੇ ਨੇੜੇ ਹੋਈ। ਦੱਸਿਆ ਜਾ ਰਿਹਾ ਹੈ ਕਿ ਥਾਣੇਦਾਰ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਖ਼ੁਦ ਨੂੰ ਗੋਲ਼ੀ ਮਾਰੀ ਹੈ।
ਇਹ ਵੀ ਪੜ੍ਹੋ: ਸੰਤ ਬਲਬੀਰ ਸਿੰਘ ਸੀਚੇਵਾਲ ਦੇ ਨਾਂ ’ਤੇ ਬਣਾਇਆ ਫੇਕ ਟਵਿੱਟਰ ਅਕਾਊਂਟ, ਸਾਈਬਲ ਸੈੱਲ ਕੋਲ ਪੁੱਜੀ ਸ਼ਿਕਾਇਤ
ਥਾਣਾ ਨੰਬਰ-7 ਦੇ ਅਧੀਨ ਆਉਂਦੇ ਗੜਾ ਇਲਾਕੇ ’ਚ ਤੜਕਸਾਰ ਗੋਲ਼ੀ ਚੱਲਣ ਦੀ ਘਟਨਾ ’ਚ ਏ. ਐੱਸ. ਆਈ. ਸਵਰਣ ਸਿਘ ਵਾਸੀ ਸ਼ੇਰਪੁਰ ਸ਼ੇਖਾਂ, ਲੰਬਾ ਪਿੰਡ ਦੀ ਮੌਤ ਹੋਈ ਹੈ। ਸੂਚਨਾ ਮਿਲਦੇ ਹੀ ਏ. ਸੀ. ਪੀ. ਗੁਰਪ੍ਰੀਤ ਸਿੰਘ ਥਾਣਾ ਨੰਬਰ-7 ਦੇ ਐੱਸ. ਐੱਚ. ਓ. ਰਾਜੇਸ਼ ਸ਼ਰਮਾ ਮੌਕੇ ’ਤੇ ਪਹੁੰਚੇ ਹਨ। ਉਨ੍ਹਾਂ ਦੱਸਿਐ ਕਿ ਰਾਤ ਲਗਭਗ 12 ਵਜੇ ਡਿਊਟੀ ਆਫ਼ ਹੋਣ ਦੇ ਬਾਅਦ ਉਹ ਘਰ ਲਈ ਨਿਕਲਿਆ ਪਰ ਏ. ਸੀ. ਪੀ. ਨਾਰਥ ਦੇ ਘਰ ਦੇ ਬਾਹਰ ਹੀ ਉਸ ਨੇ ਖ਼ੁਦ ਨੂੰ ਗੋਲ਼ੀ ਮਾਰ ਲਈ। ਸੂਤਰਾਂ ਦੀ ਮੰਨੀਏ ਤਾਂ ਏ.ਸੀ.ਪੀ. ਦੇ ਹੋਰ ਗਨਮੈਨ ਅਤੇ ਡਰਾਈਵਰ ਤੋਂ ਦੇਰ ਰਾਤ ਹੋਏ ਏ. ਸੀ. ਪੀ. ਦੇ ਨਾਲ ਵਿਵਾਦ ਨੂੰ ਲੈ ਕੇ ਪੁੱਛਗਿੱਛ ਚੱਲ ਰਹੀ ਹੈ।
ਇਹ ਵੀ ਪੜ੍ਹੋ: ਫਗਵਾੜਾ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਰੇਲਵੇ ਸਟੇਸ਼ਨ ਨੇੜੇ ਸੁੱਟੀ ਖ਼ੂਨ ਨਾਲ ਲੱਥਪਥ ਲਾਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ