ASI ਨੇ ਝਗੜੇ ਦੇ ਚੱਲਦਿਆਂ ਭਰਾ-ਭਰਜਾਈ ਨੂੰ ਮਾਰਿਆ ਚਾਕੂ, ਇਕ ਦੀ ਮੌਤ

Thursday, Jun 24, 2021 - 02:44 AM (IST)

ASI ਨੇ ਝਗੜੇ ਦੇ ਚੱਲਦਿਆਂ ਭਰਾ-ਭਰਜਾਈ ਨੂੰ ਮਾਰਿਆ ਚਾਕੂ, ਇਕ ਦੀ ਮੌਤ

ਚੰਡੀਗੜ੍ਹ (ਸੁਸ਼ੀਲ)- ਰਾਮ ਦਰਬਾਰ ਵਿਚ ਪਾਣੀ ਨੂੰ ਲੈ ਕੇ ਹੋਏ ਝਗੜੇ ਵਿਚ ਪੰਜਾਬ ਪੁਲਸ ਦੇ ਏ.ਐੱਸ.ਆਈ. ਨੇ ਮੰਗਲਵਾਰ ਰਾਤ ਨੂੰ ਆਪਣੇ ਛੋਟੇ ਭਰਾ ਤੇ ਭਰਜਾਈ ਨੂੰ ਚਾਕੂ ਮਾਰ ਕੇ ਲਹੂ-ਲੁਹਾਨ ਕਰ ਦਿੱਤਾ।

ਇਹ ਵੀ ਪੜ੍ਹੋ- ਪੰਜਾਬ OSD ਦੀ ਪੋਸਟ 'ਤੇ ਭੜਕੇ ਗੋਤਮ ਸੇਠ, ਕਿਹਾ ਹਾਈਕਮਾਨ 'ਤੇ ਨਹੀਂ ਚੁੱਕ ਸਕਦਾ ਕੋਈ ਸਵਾਲ (ਵੀਡੀਓ)

ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀ ਜੋੜੇ ਨੂੰ ਜੀ.ਐੱਮ.ਸੀ.ਐੱਚ.-32 ਵਿਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਏ.ਐੱਸ.ਆਈ. ਦੀ ਭਰਜਾਈ ਦਿਵਯਾ ਨੂੰ ਮ੍ਰਿਤਕ ਐਲਾਨ ਦਿੱਤਾ। ਉਥੇ ਹੀ ਦਿਵਯਾ ਦੇ ਪਤੀ ਗਿਆਨ ਸਾਗਰ ਦੀ ਹਾਲਤ ਗੰਭੀਰ ਹੈ। ਸੈਕਟਰ-31 ਥਾਣਾ ਪੁਲਸ ਨੇ ਮੁਲਜ਼ਮ ਏ.ਐੱਸ.ਆਈ. ਹਰਸਵਰੂਪ ’ਤੇ ਹੱਤਿਆ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪ੍ਰਕਾਸ਼ ਸਿੰਘ ਬਾਦਲ ਦੀ ਪੁੱਛਗਿੱਛ ਤੋਂ ਬਾਅਦ ਹੁਣ SIT ਵਲੋਂ ਸੁਖਬੀਰ ਬਾਦਲ ਨੂੰ ਸੰਮਨ (ਵੀਡੀਓ)

ਮੁਲਜ਼ਮ ਪੰਜਾਬ ਪੁਲਸ ਹੈੱਡਕੁਆਰਟਰ ਵਿਚ ਤਾਇਨਾਤ ਹੈ। ਪੁਲਸ ਨੇ ਮੁਲਜ਼ਮ ਤੋਂ ਹੱਤਿਆ ਵਿਚ ਇਸਤੇਮਾਲ ਚਾਕੂ ਬਰਾਮਦ ਕਰ ਲਿਆ ਹੈ।


author

Bharat Thapa

Content Editor

Related News