ਏ. ਐੱਸ. ਆਈ. ਦੀ ਗੁੰਡਾਗਰਦੀ, ਹਥਿਆਰਾਂ ਨਾਲ ਕੀਤਾ ਹਮਲਾ

01/14/2019 5:59:34 PM

ਹੁਸ਼ਿਆਰਪੁਰ (ਅਮਰੀਕ)— ਪੁਲਸ ਦੀ ਧੱਕੇਸ਼ਾਹੀ ਦੇ ਕਿੱਸੇ ਕਿਸੇ ਤੋਂ ਲੁਕੇ ਨਹੀਂ ਹਨ ਕਿ ਪੁਲਸ ਕਿਵੇਂ ਆਪਣੀ ਵਰਦੀ ਦਾ ਰੋਹਬ ਦਿਖਾ ਕੇ ਜਨਤਾ ਦੇ ਨਾਲ ਧੱਕਾ ਕਰਦੀ ਹੈ। ਇਸ ਦੀ ਇਕ ਹੋਰ ਮਿਸਾਲ ਜ਼ਿਲਾ ਹੁਸ਼ਿਆਰਪੁਰ 'ਚ ਦੇਖਣ ਨੂੰ ਮਿਲੀ, ਜਿੱਥੇ ਏ. ਐੱਸ. ਆਈ. ਸਤਨਾਮ ਸਿੰਘ ਡਿਊਟੀ ਦੇ ਨਾਲ-ਨਾਲ ਇਲਾਕੇ 'ਚ ਗੁੰਡਾਗਰਦੀ ਕਰਦੇ ਹਨ।

ਮਿਲੀ ਜਾਣਕਾਰੀ ਮੁਤਾਬਕ ਪਿੰਡ ਸਲੇਰਣ 'ਚ ਇਕ ਧਾਰਮਿਕ ਸਥਾਨ 'ਤੇ ਬੀਤੇ ਦਿਨ ਇਕ ਨੌਜਵਾਨ ਆਪਣੀ ਮਹਿਲਾ ਦੋਸਤ ਨਾਲ ਮੰਦਿਰ 'ਚ ਦਾਖਲ ਹੋਇਆ। ਇਸ ਦੌਰਾਨ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਮੰਦਿਰ 'ਚ ਨਹੀਂ ਜਾਣ ਦਿੱਤਾ। ਉਕਤ ਨੌਜਵਾਨ ਨੇ ਇਸ ਦੀ ਸ਼ਿਕਾਇਤ ਆਪਣੇ ਪਿਤਾ ਥਾਣਾ ਸਦਰ ਬਤੌਰ ਏ. ਐੱਸ. ਆਈ. ਸਤਨਾਮ ਸਿੰਘ ਨੂੰ ਕੀਤੀ। ਸਤਨਾਮ ਸਿੰਘ ਨੇ ਆਪਣੇ ਪੁੱਤ ਨੂੰ ਸਮਝਾਉਣ ਦੀ ਬਜਾਏ ਉਲਟਾ ਨਸ਼ੇ 'ਚ ਆਪਣੇ ਸਾਥੀਆਂ ਦੇ ਨਾਲ ਮੰਦਿਰ 'ਚ ਜਾ ਕੇ ਭਗਤਾਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ ਕਰੀਬ 4 ਲੋਕ ਜ਼ਖਮੀ ਹੋ ਗਏ। ਇਸ ਤੋਂ ਬਾਅਦ ਮੰਦਿਰ ਦੇ ਪ੍ਰਬੰਧਕਾਂ ਨੇ ਏ. ਐੱਸ. ਆਈ. ਅਤੇ ਉਸ ਦੇ ਸਾਥੀਆਂ ਨੂੰ ਕਮਰੇ 'ਚ ਬੰਦ ਕਰ ਦਿੱਤਾ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਉਨ੍ਹਾਂ ਨੂੰ ਛੁਡਵਾਇਆ। ਜ਼ੇਰੇ ਇਲਾਜ ਭਗਤ ਨੇ ਦੱਸਿਆ ਕਿ ਏ. ਐੱਸ. ਆਈ ਦਾ ਲੜਕਾ ਗਲਤ ਨੀਅਤ ਦੇ ਨਾਲ ਮੰਦਿਰ 'ਚ ਦਾਖਲ ਹੋਇਆ ਸੀ, ਜਿਸ ਨੂੰ ਰੋਕਿਆ ਤਾਂ ਉਸ ਦੇ ਪਿਤਾ ਨੇ ਆਪਣੇ ਸਾਥੀਆਂ ਦੇ ਨਾਲ ਆ ਕੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। 

PunjabKesari

ਉਥੇ ਹੀ ਇਸ ਸਬੰਧੀ ਜਦੋਂ ਏ. ਐੱਸ. ਆਈ. ਸਤਨਾਮ ਸਿੰਘ ਦੇ ਨਾਲ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਤਾਂ ਉਨ੍ਹਾਂ ਨੇ ਪ੍ਰਬੰਧਕਾਂ 'ਤੇ ਬੰਧਕ ਬਣਾਉਣ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਮੰਦਿਰ 'ਚ ਮੱਥਾ ਟੇਕਣ ਗਏ ਸਨ, ਜਿੱਥੇ ਕੁਝ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਬਚਾਅ 'ਚ ਉਨ੍ਹਾਂ ਦੇ ਹਥਿਆਰ ਖੋਹ ਲਏ ਅਤੇ ਉਨ੍ਹਾਂ ਨੇ ਸਾਨੂੰ ਬੰਧਕ ਬਣਾ ਲਿਆ। ਉਨ੍ਹਾਂ ਨੇ ਦੱਸਿਆ ਕਿ ਇਹ ਸਭ ਉਨ੍ਹਾਂ ਨੇ ਕੈਮਰੇ ਦੇ ਸਾਹਮਣੇ ਕਹਿਣ ਤੋਂ ਇਨਕਾਰ ਕਰ ਦਿੱਤਾ। 

PunjabKesari

ਥਾਣਾ ਇੰਚਾਰਜ ਕੇਬਲ ਸਿੰਘ ਨੇ ਦੱਸਿਆ ਕਿ ਪੂਰੀ ਘਟਨਾ ਤੋਂ ਬਾਅਦ ਮੌਕੇ 'ਤੇ ਪੁਲਸ ਨੇ ਪਹੁੰਚ ਕੇ ਸਤਨਾਮ ਸਿੰਘ ਅਤੇ ਹੋਰ ਸਾਥੀਆਂ ਨੂੰ ਛੁਡਵਾਇਆ ਅਤੇ ਉਨ੍ਹਾਂ ਨੂੰ ਥਾਣੇ ਲੈ ਗਏ। ਉਨ੍ਹਾਂ ਨੇ ਮੰਨਿਆ ਹੈ ਕਿ ਸਤਨਾਮ ਸਿੰਘ ਨਸ਼ੇ 'ਚ ਸੀ ਪਰ ਮੌਕੇ 'ਤੇ ਹੋਰ ਕੀ ਹੋਇਆ, ਇਸ ਦੇ ਲਈ ਸੀ. ਸੀ. ਟੀ. ਵੀ. ਫੁਟੇਜ਼ ਖੰਗਾਲੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ਼ ਖੰਗਾਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


shivani attri

Content Editor

Related News