ਪਹਿਲਾਂ ਕੀਤੀ ਕੁੱਟਮਾਰ, ਫਿਰ ਲੁੱਟ ਕੇ ਲੈ ਗਏ ਕਾਰ, ਪੜ੍ਹੋ ASI ਦੇ ਪੁੱਤਰਾਂ ਦਾ ਹੈਰਾਨ ਕਰਨ ਵਾਲਾ ਕਾਰਨਾਮਾ

Thursday, Nov 09, 2023 - 10:02 PM (IST)

ਪਹਿਲਾਂ ਕੀਤੀ ਕੁੱਟਮਾਰ, ਫਿਰ ਲੁੱਟ ਕੇ ਲੈ ਗਏ ਕਾਰ, ਪੜ੍ਹੋ ASI ਦੇ ਪੁੱਤਰਾਂ ਦਾ ਹੈਰਾਨ ਕਰਨ ਵਾਲਾ ਕਾਰਨਾਮਾ

ਅੰਮ੍ਰਿਤਸਰ (ਸੰਜੀਵ) : ਰਣਜੀਤ ਐਵੀਨਿਊ 'ਚ ਕਾਰ ਮਾਲਕ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਅਤੇ ਉਸ ਦੀ ਕਾਰ ਲੁੱਟਣ ਵਾਲੇ ਗਿਰੋਹ ਦਾ ਪੁਲਸ ਨੇ ਪਰਦਾਫਾਸ਼ ਕੀਤਾ ਹੈ, ਜਿਸ ਤਹਿਤ ਪੁਲਸ ਨੇ 5 ਮੈਂਬਰਾਂ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ 'ਚ 2 ਲੁਟੇਰੇ ਪੰਜਾਬ ਪੁਲਸ 'ਚ ਤਾਇਨਾਤ ਏ. ਐੱਸ. ਆਈ. ਦੇ ਬੇਟੇ ਹਨ।

ਇਹ ਵੀ ਪੜ੍ਹੋ : ਵਿਆਹ 'ਚ ਵੜੇ ਲੁਟੇਰਿਆਂ ਤੇ ਪੁਲਸ ਵਿਚਾਲੇ ਚੱਲੀਆਂ ਗੋਲ਼ੀਆਂ, ਐਨਕਾਊਂਟਰ 'ਚ 3 ਲੁਟੇਰੇ ਆ ਗਏ ਅੜਿੱਕੇ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਾਹਿਲ ਗਿੱਲ ਵਾਸੀ ਕੋਟ ਖਾਲਸਾ, ਗੁਰਪ੍ਰੀਤ ਸਿੰਘ ਵਾਸੀ ਇਸਲਾਮਾਬਾਦ, ਜਸ਼ਨਪ੍ਰੀਤ ਸਿੰਘ ਵਾਸੀ ਕੋਟ ਖਾਲਸਾ ਅਤੇ ਰਾਜਨਦੀਪ ਸਿੰਘ ਵਾਸੀ ਲੁਹਾਰਕਾ ਰੋਡ ਵਜੋਂ ਹੋਈ ਹੈ, ਜਦਕਿ ਇਨ੍ਹਾਂ ਦਾ 5ਵਾਂ ਸਾਥੀ ਬਬਲੂ ਵਾਸੀ ਇਸਲਾਮਾਬਾਦ ਅਜੇ ਫਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸਾਹਿਲ ਤੇ ਰਾਜਨਦੀਪ ਦੇ ਪਿਤਾ ਪੰਜਾਬ ਪੁਲਸ ਵਿੱਚ ਏ. ਐੱਸ. ਆਈ. ਦੇ ਅਹੁਦੇ ’ਤੇ ਹਨ, ਜਿਨ੍ਹਾਂ 'ਚ ਇਕ ਦਾ ਪਿਤਾ ਕਮਿਸ਼ਨਰੇਟ ਪੁਲਸ ਅਤੇ ਦੂਸਰੇ ਦਾ ਪਿਤਾ ਦਿਹਾਤੀ ਪੁਲਸ ਵਿੱਚ ਤਾਇਨਾਤ ਹੈ। ਫਿਲਹਾਲ ਪੁਲਸ ਨੇ ਗ੍ਰਿਫ਼ਤਾਰ ਕੀਤੇ ਗਏ ਚਾਰਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਰਿਮਾਂਡ ’ਤੇ ਲਿਆ ਹੈ। ਇਹ ਖੁਲਾਸਾ ਥਾਣਾ ਰਣਜੀਤ ਐਵੀਨਿਊ ਦੀ ਇੰਚਾਰਜ ਸਬ-ਇੰਸਪੈਕਟਰ ਅਮਨਦੀਪ ਕੌਰ ਨੇ ਕੀਤਾ।

ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਵਾਪਰੀ ਵੱਡੀ ਵਾਰਦਾਤ, ਸ਼ੋਅਰੂਮ ’ਚੋਂ ਲੁੱਟ ਕੇ ਲੈ ਗਏ 20 ਕਰੋੜ ਦੇ ਗਹਿਣੇ

ਕੀ ਸੀ ਮਾਮਲਾ, ਕਿਵੇਂ ਹੋਇਆ ਅਪਰਾਧ?

ਵ੍ਰਿੰਦਾਵਨ ਗਾਰਡਨ ਦੇ ਰਹਿਣ ਵਾਲੇ ਅੰਕੁਸ਼ ਸ਼ਰਮਾ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਕੱਪੜੇ ਦੀ ਦੁਕਾਨ ਚਲਾਉਂਦਾ ਹੈ। 5 ਨਵੰਬਰ ਨੂੰ ਉਹ ਘਰੋਂ ਖਾਣਾ ਖਾਣ ਲਈ ਆਪਣੀ ਕਾਰ 'ਚ ਰਣਜੀਤ ਐਵੀਨਿਊ ਆਇਆ ਸੀ। ਰਾਤ ਡੇਢ ਵਜੇ ਦੇ ਕਰੀਬ ਡੀ-ਬਲਾਕ ਸਥਿਤ ਰੈਸਟੋਰੈਂਟ ਦੇ ਬਾਹਰ ਖਾਣਾ ਖਾਣ ਤੋਂ ਬਾਅਦ ਉਹ ਬਿੱਲ ਦਾ ਭੁਗਤਾਨ ਕਰਨ ਅੰਦਰ ਗਿਆ। ਇਸ ਦੌਰਾਨ ਦਿੱਲੀ ਨੰਬਰ ਵਾਲੀ ਸਵਿਫਟ ਗੱਡੀ ਵਿੱਚ 4 ਅਣਪਛਾਤੇ ਨੌਜਵਾਨ ਆਏ ਤੇ ਉਸ ਨਾਲ ਗੱਲਾਂ ਕਰਨ ਲੱਗੇ, ਜਦੋਂ ਉਹ ਰੈਸਟੋਰੈਂਟ ਦੇ ਕਾਊਂਟਰ ’ਤੇ ਬਿੱਲ ਦਾ ਭੁਗਤਾਨ ਕਰਨ ਗਿਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਕਾਰ ਖੁੱਲ੍ਹੀ ਹੋਈ ਸੀ ਅਤੇ ਚਾਬੀ ਉਸ ਦੀ ਜੇਬ 'ਚ ਸੀ, ਜਦੋਂ ਤੱਕ ਉਹ ਵਾਪਸ ਆਇਆ ਤਾਂ 4 ਨੌਜਵਾਨ ਉਸ ਦੀ ਕਾਰ ਭਜਾ ਕੇ ਲੈ ਗਏ ਸਨ।

ਇਹ ਵੀ ਪੜ੍ਹੋ : ਚੰਡੀਗੜ੍ਹ ਰੇਲਵੇ ਸਟੇਸ਼ਨ ਦੇ 2 ਪਲੇਟਫਾਰਮ ਬੰਦ, 8 ਟ੍ਰੇਨਾਂ ਹੋਣਗੀਆਂ ਪ੍ਰਭਾਵਿਤ, ਜਾਣੋ ਪੂਰਾ ਵੇਰਵਾ

ਕਾਰ 'ਚ ਸੈਂਸਰ ਲੱਗਣ ਕਾਰਨ ਸਾਇਰਨ ਵੱਜਣ ਲੱਗਾ। ਇਸ ਦੌਰਾਨ ਉਹ ਕਾਰ ਦੀ ਚਾਬੀ ਵਾਪਸ ਲੈਣ ਆਏ। ਪਹਿਲਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਫਿਰ ਲੁਟੇਰੇ ਚਾਬੀ ਖੋਹ ਕੇ ਕਾਰ ਭਜਾ ਕੇ ਲੈ ਗਏ। ਕਾਰ 'ਚ ਉਸ ਦਾ ਮੋਬਾਇਲ ਵੀ ਸੀ, ਜਿਸ ’ਤੇ ਪੁਲਸ ਨੇ ਕੇਸ ਦਰਜ ਕਰਕੇ ਮੋਬਾਇਲ ਦੀ ਲੋਕੇਸ਼ਨ ਤੋਂ ਲੁਟੇਰਿਆਂ ਦਾ ਪਤਾ ਲਾਇਆ। ਪੁਲਸ ਨੇ ਪੀੜਤ ਦੀ ਕਾਰ ਦੇ ਨਾਲ ਹੀ ਵਾਰਦਾਤ 'ਚ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਹੈ। ਪੁਲਸ ਮੁਲਜ਼ਮਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ ਤੇ ਇਨ੍ਹਾਂ ਵੱਲੋਂ ਕੀਤੇ ਹੋਰ ਅਪਰਾਧਾਂ ਦਾ ਵੀ ਜਲਦ ਹੀ ਖੁਲਾਸਾ ਹੋਣ ਦੀ ਸੰਭਾਵਨਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News